ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਕਈ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। ਇਹ ਹੁਕਮ ਜਨਤਕ ਸੁਰੱਖਿਆ, ਕਾਨੂੰਨ ਵਿਵਸਥਾ, ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜਾਰੀ ਕੀਤੇ ਗਏ ਹਨ ਅਤੇ ।
BulletsIn
-
ਹਥਿਆਰਾਂ ‘ਤੇ ਪਾਬੰਦੀ: ਜਨਤਕ ਥਾਵਾਂ ‘ਤੇ ਤੇਜ਼ਧਾਰ ਹਥਿਆਰ, ਅਗਨ ਸ਼ਸਤ੍ਰ ਅਤੇ ਵਿਸਫੋਟਕ ਚੀਜ਼ਾਂ ਲੈ ਕੇ ਜਾਣ ’ਤੇ ਪਾਬੰਦੀ ਲਗਾਈ ਗਈ।
-
ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹਨ ‘ਤੇ ਮਨਾਹੀ: ਕਿਸੇ ਵੀ ਵਿਖਾਵੇ ਲਈ ਪਾਣੀ ਦੀਆਂ ਉੱਚੀਆਂ ਟੈਂਕੀਆਂ ਉੱਤੇ ਚੜ੍ਹਨ ’ਤੇ ਪੂਰਨ ਪਾਬੰਦੀ।
-
ਵਿਖਾਵੇ, ਰੈਲੀਆਂ ਅਤੇ ਇਕੱਠ ’ਤੇ ਰੋਕ: ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਧਰਨੇ, ਨਾਅਰੇਬਾਜ਼ੀ ਤੇ ਰੈਲੀਆਂ ਉੱਤੇ ਮਨਾਹੀ।
-
ਠੀਕਰੀ ਪਹਿਰੇ ਲਾਜ਼ਮੀ: ਅਹਿਮ ਢਾਂਚਿਆਂ (ਪੁਲ, ਨਹਿਰਾਂ, ਬੈਂਕ, ਪੈਟਰੋਲ ਪੰਪ ਆਦਿ) ਦੀ ਰਾਖੀ ਲਈ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਹੁਕਮ।
-
ਧਾਰਮਿਕ ਸਥਾਨਾਂ ਦੀ ਰਾਖੀ: ਪਿੰਡਾਂ ਦੀਆਂ ਪੰਚਾਇਤਾਂ ਅਤੇ ਧਾਰਮਿਕ ਕਮੇਟੀਆਂ ਨੂੰ ਆਪਣੇ ਧਾਰਮਿਕ ਸਥਾਨਾਂ ’ਤੇ ਠੀਕਰੀ ਪਹਿਰੇ ਲਗਾਉਣ ਦੀ ਜ਼ਿੰਮੇਵਾਰੀ।
-
ਨਹਿਰਾਂ ਵਿੱਚ ਤੈਰਨ ’ਤੇ ਰੋਕ: ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ ਵਿੱਚ ਨਹਾਉਣ ਜਾਂ ਤੈਰਨ ‘ਤੇ ਪੂਰਨ ਪਾਬੰਦੀ।
-
ਕਿਰਾਏਦਾਰਾਂ ਦੀ ਪੁਲਿਸ ਰਿਪੋਰਟ ਲਾਜ਼ਮੀ: ਨਵੇਂ ਕਿਰਾਏਦਾਰ, ਨੌਕਰ ਜਾਂ ਪੇਇੰਗ ਗੈਸਟ ਦੇ ਪੂਰੇ ਵੇਰਵੇ ਨਜ਼ਦੀਕੀ ਪੁਲਿਸ ਥਾਣੇ ਵਿੱਚ ਦਰਜ ਕਰਵਾਉਣੇ ਜ਼ਰੂਰੀ।
-
ਏਵੀਏਸ਼ਨ ਕਲੱਬ ਨੇੜੇ ਪਾਬੰਦੀ: ਸਿਵਲ ਏਵੀਏਸ਼ਨ ਕਲੱਬ ਪਟਿਆਲਾ ਦੇ ਦੋ ਕਿਮੀ ਘੇਰੇ ਵਿੱਚ ਲਾਰਟੇਨ ਜਾਂ ਵਿਸ਼ ਕਾਈਟਸ ਉਡਾਉਣ ’ਤੇ ਪਾਬੰਦੀ।
-
ਢਾਂਚਾਗਤ ਸੁਰੱਖਿਆ ਉੱਤੇ ਜ਼ੋਰ: ਰੇਲਵੇ ਟਰੈਕ, ਜਲ ਸਪਲਾਈ ਸਕੀਮਾਂ, ਇੰਡੀਅਨ ਆਇਲ ਪਾਈਪ ਲਾਈਨ ਤੇ ਗੈਸ ਲਾਈਨਾਂ ਦੀ ਰਾਖੀ ਲਈ ਪੂਰੇ ਜ਼ਿਲ੍ਹੇ ਵਿੱਚ ਨਿਗਰਾਨੀ।
-
ਹੁਕਮ ਦੀ ਉਲੰਘਣਾ ’ਤੇ ਕਾਰਵਾਈ: ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
