ਚੰਡੀਗੜ੍ਹ, 25 ਜੁਲਾਈ (ਹਿੰ. ਸ.)। ਬੀਤੇ ਦਿਨੀਂ ਪੰਜਾਬ ਪੁਲਿਸ ਦੀ ਬਹਾਦਰ ਪੀ. ਸੀ. ਆਰ. ਟੀਮ ਨੇ 11 ਲੋਕਾਂ ਦੀ ਜਾਨ ਬਚਾਈ ਸੀ ਅਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਜਜ਼ਬੇ ਨੂੰ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਸਰਹਿੰਦ ਨਹਿਰ ’ਚ ਇਕ ਕਾਰ ਡਿੱਗ ਗਈ ਸੀ ਅਤੇ ਇਸ ਕਾਰ ਵਿਚ 5 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ। ਬਠਿੰਡਾ ਪੁਲਿਸ ਦੀ ਪੀ. ਸੀ. ਆਰ. ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਹਿੰਦ ਨਹਿਰ ‘ਚ ਡਿੱਗੀ ਕਾਰ ‘ਚੋਂ 11 ਲੋਕਾਂ ਦੀ ਜਾਨ ਬਚਾ ਕੇ ਬਹਾਦਰੀ ਦੀ ਉੱਚੀ ਮਿਸਾਲ ਪੇਸ਼ ਕੀਤੀ ਸੀ। ਇਸ ਬਹਾਦਰ ਪੀ. ਸੀ. ਆਰ. ਟੀਮ ਨੂੰ ਪੰਜਾਬ ਡੀ. ਜੀ. ਪੀ. ਕਮਾਂਡੇਸ਼ਨ ਡਿਸਕ ਦੇ ਨਾਲ-ਨਾਲ 25,000 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
