ਜਲੰਧਰ, 25 ਸਤੰਬਰ (ਹਿ. ਸ.)
ਸੀਟੀ ਗਰੁੱਪ ਵਿਖੇ ਸੀਟੀ ਇੰਸਟੀਚਿਊਟ ਆਫ ਹਾਸਪਿਟੈਲਿਟੀ ਮੈਨੇਜਮੈਂਟ, ਵੱਲੋਂ ਅੰਤਰ-ਕਾਲਜ ਫੈਸਟ ‘ਨੈਵੇਦਯਮ 2.0’ ਆਯੋਜਿਤ ਕਿਤਾ ਗਿਆ। ਜਿਸ ਵਿੱਚ ਸ਼ਾਨਦਾਰ ਪ੍ਰਤਿਭਾ, ਰਚਨਾਤਮਕਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਵੱਖ-ਵੱਖ ਕਾਲਜਾਂ ਨੇ ਭਾਗ ਲਿਆ।
“ਨੈਵੇਦਯਮ 2.0 ਨੇ ਵਿਦਿਆਰਥੀਆਂ ਲਈ ਵੱਖ-ਵੱਖ ਡੋਮੇਨਾਂ ਵਿੱਚ ਆਪਣੇ ਹੁਨਰ ਅਤੇ ਨਵੀਨਤਾਕਾਰੀ ਵਿਚਾਰਾਂ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦਿੱਤਾ। ਜਿਸ ਵਿੱਚ ਹੰਕੀ ਬ੍ਰੇਨ, ਕਰਿਸਪ ਦ ਕਰਸ਼ਡ, ਫੈਸ਼ਨ ਅਤੇ ਸਸਟੇਨੇਬਿਲੀਟੀ, ਸਟੀਵਰਡ ਸੈਲਵਰ ਰੇਸ, ਅਤੇ ਟ੍ਰੇਜ਼ਰ ਹੰਟ ਸ਼ਾਮਲ ਹਨ। ਟਰੈਸ਼ਰ ਹੰਟ ‘ਚ ਜੀਐਨਏ ਯੂਨੀਵਰਸਿਟੀ ਦੀ ਉਰਵਰਸ਼ੀ ਅਤੇ ਮਾਨਸੀ ਜੇਤੂ ਰਹੀ ਅਤੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੁਦਾਂ ਦੇ ਹਰਸ਼ ਗੁਪਤਾ ਅਤੇ ਮਨੀ ਕੁਮਾਰ ਰਨਰ ਅਪ ਰਹੇ । ਸਟੀਵਰਡ ਸੈਲਵਰ ਰੇਸ ‘ਚ ਸੀਜੀਸੀ ਲਾਂਡਰਾਂ ਦੇ ਵਿਸ਼ਾਲ ਪ੍ਰਕਾਸ਼ ਅਤੇ ਰਾਕੇਸ਼ ਵਿਸ਼ਾਲ ਠਾਕੁਰ ਜੇਤੂ ਅਤੇ ਪੀਸੀਟੀਈ ਲੁਧਿਆਣਾ ਦੇ ਆਕਾਸ਼ ਢਾਂਡਾ, ਮੁਹੰਮਦ ਸਰਫਰਾਜ, ਰਿਤਿਸ਼ ਸ਼ਰਮਾ ਅਤੇ ਅਮਨਦੀਪ ਸਿੰਘ ਰਨਰ ਅਪ ਰਹੇ । ਕਰਿਸਪ ਦ ਕਰਸ਼ਡ ਵਿੱਚ ਏ.ਆਈ.ਐਚ.ਐਮ ਚੰਡੀਗੜ੍ਹ ਦੇ ਪ੍ਰਿਆਲ ਸਿੰਘ ਅਤੇ ਸ਼ੋਬਿਤ ਰੰਜਨ ਜੇਤੂ ਅਤੇ ਸ਼ਿਮਤ ਗੋਰਾਇਆ ਦੇ ਅਨੂ ਅਤੇ ਅਨਮੋਲ ਬੰਗਰ ਰਨਰ ਅਪ ਰਹੇ । ਹੰਕੀ ਮਾਈਨਡਸ ਵਿੱਚ ਪੀਸੀਟੀਈ ਲੁਧਿਆਣਾ – ਰਾਘਵ ਅਤੇ ਰੋਹਿਤ ਜੇਤੂ ਅਤੇ ਏ.ਆਈ.ਐਚ.ਐਮ ਚੰਡੀਗੜ੍ਹ – ਸ਼ੁਭਾਂਗੀ ਅਗਰਵਾਲ ਅਤੇ ਰਾਣੀ ਰਾਧਾੜ ਰਨਰ ਅਪ ਰਹੇ ਫੈਸ਼ਨ ਅਤੇ ਸਸਟੇਨੇਬਿਲੀਟੀ ਵਿੱਚ ਐਚ.ਐਮ.ਵੀ ਤੋਂ ਪਾਇਲ ਰੂਬੇ ਅਤੇ ਗੁਰਸੀਰਤ ਕੌਰ ਅਤੇ ਜੀਐਨਏ ਤੋਂ ਪ੍ਰਿਆ ਪ੍ਰਿਆਂਸ਼ੂ ਅਤੇ ਜਸਵਾਲ ਰਨਰ ਅਪ ਰਹੇ । ਇਨੋਵੇਸ਼ਨ ਡਿਸਰਟ ‘ਚ ਜੀਐਨਏ ਯੂਨੀਵਰਸਿਟੀ ਦੇ ਸੋਨੂੰ ਕੁਮਾਰ ਅਤੇ ਸੂਰਜ ਜੇਤੂ ਅਤੇ ਏ.ਆਈ.ਐਚ.ਐਮ ਚੰਡੀਗੜ੍ਹ ਸਨਜੀਵਨੀ ਅਤੇ ਅਦਿਤੀ ਕੋਹਲੀ ਰਨਰ ਅਪ ਰਹੀ । ਇਸ ਮੌਕੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਰਿਸਰਚ ਐਂਡ ਇਨੋਵੇਸ਼ਨ ਦੀ ਡੀਨ ਡਾ. ਜਸਦੀਪ ਧਾਮੀ ਅਤੇ ਹੋਰ ਪਤਵੰਤੇ ਮਹਿਮਾਨ ਇਸ ਮੌਕੇ ਹਾਜ਼ਰ ਹੋਏ।ਸ਼੍ਰੀਮਤੀ ਕਿਰਨ ਬਡਿਆਲ, ਸ਼ੈੱਫ ਜਿਤੇਸ਼, ਅਤੇ ਤੋਂ ਬੁਲੰਦ ਬਾਅੇ ਬਾਸ਼ ਕੇਕਸ ਤੋਂ ਸ਼ੈੱਫ ਨਿਕਿਤਾ ਜੋਸ਼ੀ ਸਮੇਤ ਜੱਜਾਂ ਦੇ ਇੱਕ ਵਿਸ਼ੇਸ਼ ਪੈਨਲ ਨੇ ਭਾਗੀਦਾਰਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ।
ਹਿੰਦੂਸਥਾਨ ਸਮਾਚਾਰ/ ਅਸ਼ਵਨੀ ਠਾਕੁਰ/ਸੰਜੀਵ
