ਲੁਧਿਆਣਾ, 24 ਦਸੰਬਰ (ਹਿ. ਸ.)। ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ (ਚੰਡੀਗੜ੍ਹ) ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਵਿੱਚ ਦਸ ਦਿਨ੍ਹਾਂ ਦਾ ਅੰਤਰਰਾਜ਼ੀ ਦੌਰਾ ਕਰਵਾਇਆ ਗਿਆ, ਜਿਸ ਵਿੱਚ ਤਿੰਨ ਜ਼ਿਲ੍ਹਿਆਂ ਦੇ (ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ) ਦੇ ਯੂਥ ਕਲੱਬਾਂ ਦੇ 72 ਭਾਗੀਦਾਰਾ ਨੇ ਭਾਗ ਲਿਆ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਇਹ ਦੌਰਾ ਹੈਦਰਾਬਾਦ (ਤੇਲੰਗਾਨਾ) ਵਿਖੇ ਕਰਵਾਇਆ ਗਿਆ ਅਤੇ ਇਸ ਟੂਰ ਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਅੰਤਰਰਾਜ਼ੀ ਦੌਰੇ ਦਾ ਮੁੱਖ ਮੰਤਵ ਦੂਸਰੇ ਰਾਜਾਂ ਦੇ ਸੱਭਿਆਚਾਰ, ਪ੍ਰੰਪਰਾਵਾਂ, ਕਲਾ ਕ੍ਰਿਤੀਆਂ, ਰਹਿਣ-ਸਹਿਣ, ਖਾਣ ਪੀਣ ਆਦਿ ਬਾਰੇ ਜਾਣਕਾਰੀ ਲੈਂਦਿਆਂ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਹੈ।
ਇਸ ਸਮੇਂ ਦੌਰਾਨ ਦਿੱਲੀ ਵਿਖੇ ਭਾਗੀਦਾਰਾਂ ਨੂੰ ਗਾਲਿਬ ਦੀ ਮਜ਼ਾਰ, ਹਿੰਮਾਯੂੰ ਦਾ ਮਕਬਰਾ, ਲਾਲ ਕਿਲ੍ਹਾ, ਜਾਮਾ ਮਸਜਿਦ ਅਤੇ ਹੈਦਰਾਬਾਦ ਵਿਖੇ ਚਾਰਮੀਨਾਰ, ਗੋਲਕੁੰਡਾ ਕਿਲਾ, ਲੁੰਬਨੀ ਪਾਰਕ, ਬਿਰਲਾ ਮੰਦਿਰ, ਨਹਿਰੂ ਚਿੜੀਆ ਘਰ, ਮਿਊਜ਼ੀਅਮ, ਐੱਨ. ਟੀ. ਆਰ. ਗਾਰਡਨ, ਅਮਰਜੋਤੀ, ਫਿਲਮ ਸਿਟੀ ਆਦਿ ਸਥਾਨ ਦਿਖਾਏ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
