ਮੁਹਾਲੀ, 01 ਅਕਤੂਬਰ (ਹਿ. ਸ.)। ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ ਵੱਖ-ਵੱਖ ਬੈਂਕਾਂ ਵੱਲੋਂ ਸਵੱਛਤਾ ਹੀ ਸੇਵਾ ਦੇ ਨਾਂ ‘ਤੇ ਇੱਕ ਮੈਗਾ ਸਫਾਈ ਅਭਿਆਨ ਦਾ ਆਯੋਜਨ ਸੁਚੱਜੇ ਢੰਗ ਨਾਲ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਟੀਮ ਐਸਬੀਆਈ ਨੇ ਜ਼ੀਰਕਪੁਰ ਵਿਖੇ ਇਸ ਸਮਾਗਮ ਦਾ ਆਯੋਜਨ ਜੈਪੁਰੀਆ ਗ੍ਰੀਨ ਸੋਸਾਇਟੀ ਵੀਆਈਪੀ ਰੋਡ ਜ਼ੀਰਕਪੁਰ ਵਿਖੇ ਆਪਣੀਆਂ ਸਾਰੀਆਂ ਨੇੜਲੀਆਂ ਬ੍ਰਾਂਚਾਂ ਦੇ ਸਹਿਯੋਗ ਦੁਆਰਾ ਕੀਤਾ ਗਿਆ, ਜਿੱਥੇ ਸੁਸਾਇਟੀ ਵਿੱਚ ਮੈਗਾ ਸਫਾਈ ਅਭਿਆਨ ਚਲਾਇਆ ਗਿਆ। ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਅਰੁਣਾ ਠਾਕੁਰ ਡੀ ਜੀ ਐਮ ਐਸ ਬੀ ਆਈ ਮੋਹਾਲੀ, ਰੋਹਿਤ ਕੱਕੜ ਖੇਤਰੀ ਮੈਨੇਜਰ ਐਸ ਬੀ ਆਈ ਮੋਹਾਲੀ, ਐਮ ਕੇ ਭਾਰਦਵਾਜ ਐਲ ਡੀ ਐਮ ਮੋਹਾਲੀ ਨੇ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਟੀਮ ਪੀ.ਐਨ.ਬੀ ਨੇ ਵੀ ਆਪਣੇ ਬ੍ਰਾਂਚ ਮੁਖੀਆਂ ਅਤੇ ਸਟਾਫ਼ ਮੈਂਬਰਾਂ ਨਾਲ ਲਾਲੜੂ ਚੰਡੀਗੜ੍ਹ ਰੋਡ ਵਾਲੇ ਪਾਸੇ ਸਮਾਗਮ ਦਾ ਆਯੋਜਨ ਕੀਤਾ।ਟੀਮ ਪੀਐਨਬੀ ਫੇਜ਼ 9 ਮੁਹਾਲੀ ਨੇ ਵੀ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤਾ। ਟੀਮ ਪੀਐਨਬੀ ਖਰੜ ਵੱਲੋਂ ਖਰੜ ਦੇ ਬੱਸ ਸਟੈਂਡ ਇਲਾਕੇ ਵਿੱਚ ਵੀ ਸਫਾਈ ਅਭਿਆਨ ਚਲਾਇਆ ਗਿਆ। ਟੀਮ ਬੈਂਕ ਆਫ ਬੜੌਦਾ ਮੋਹਾਲੀ ਨੇ ਵੀ ਫੇਜ਼ 9 ਮੋਹਾਲੀ ਦੀ ਮਾਰਕੀਟ ਸਾਈਡ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਾਗਮ ਦਾ ਆਯੋਜਨ ਕੀਤਾ। ਇਸ ਦੇ ਸ਼ਾਖਾ ਮੁਖੀ ਸ੍ਰੀ ਹਿਤੇਸ਼ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ, ਟੀਮ ਦਿਹਾਤੀ ਸਵੈ ਰੋਜਗਾਰ ਸਿਖਲਾਈ ਸੰਸਥਾ ਪੀ ਐਨ ਬੀ ਨੇ ਆਪਣੇ ਨਿਰਦੇਸ਼ਕ ਅਮਨਦੀਪ ਸਿੰਘ ਦੀ ਅਗਵਾਈ ਹੇਠ ਵਿਕਾਸ ਭਵਨ ਮੋਹਾਲੀ ਵਿਖੇ ਵੀ ਸਫਾਈ ਅਭਿਆਨ ਚਲਾਇਆ ਅਤੇ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਨੇੜਲੇ ਖੇਤਰ ਨੂੰ ਕੂੜਾ ਮੁਕਤ ਰੱਖਿਆ ਜਾਵੇ। ਐਮ ਕੇ ਭਾਰਦਵਾਜ, ਲੀਡ ਜ਼ਿਲ੍ਹਾ ਮੈਨੇਜਰ (ਐਲਡੀਐਮ) ਮੁਹਾਲੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਇਸ ਦੇਸ਼ ਵਿਆਪੀ ਸੱਦੇ ਨੂੰ ਮੋਹਾਲੀ ਜ਼ਿਲੇ ਦੇ ਸਾਰੇ ਬੈਂਕਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹੁੰਗਾਰਾ ਦਿੱਤਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
