ਬਟਾਲਾ, 17 ਜਨਵਰੀ (ਹਿ. ਸ.)। ਕਾਦੀਆਂ ਪੁਲਿਸ ਵਲੋਂ ਐਸ. ਐਸ. ਪੀ. ਬਟਾਲਾ ਅਸ਼ਵਨੀ ਗੋਟੀਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ. ਐਸ. ਪੀ. ਰਾਜੇਸ਼ ਕੱਕੜ ਦੀ ਰਹਿਨੁਮਾਈ ਹੇਠ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾੳਣ ਲਈ ਵੱਡੀ ਮੁਹਿਮ ਚਲਾਈ ਜਾ ਰਹੀ ਹੈ ਜਿਸ ਦੇ ਚਲਦੇ ਇਕ ਨੌਜਵਾਨ ਨੁੰ ਚੋਰੀ ਦੇ ਦੋ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਦੂਜਾ ਨੌਜਵਾਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦੀਆਂ ਐਸ ਐਚ ਓ ਕਾਦੀਆਂ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਅਜੇ ਕੁਮਾਰ ਛਾਬੜਾ ਪੁੱਤਰ ਲੇਟ ਪੂਰਨ ਚੰਦ ਛਾਬੜਾ ਵਾਸੀ ਧਰਮਪੁਰਾ ਮੁਹੱਲਾ ਕਿਤੇ ਜਾਣ ਲਈ ਆਪਣੇ ਘਰ ਤੋਂ ਬਾਹਰ ਆਇਆ ਅਤੇ ਦੇਖਿਆ ਕਿ ਦੋ ਵਿਅਕਤੀ ੳਸ ਦੇ ਮੋਟਰਸਾਈਕਲ ਨੂੰ ਚੋਰੀ ਕਰ ਰਹੇ ਸਨ। ਉਸ ਵੱਲੋਂ ਰੋਲਾ ਪਾਉਣ ਤੇ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਇਕ ਚੋਰ ਨੂੰ ਕਾਬੂ ਕਰ ਲਿਆ ਗਿਆ ਅਤੇ ਦੂਜਾ ਵਿਅਕਤੀ ਭੱਜਣ ਵਿੱਚ ਸਫਲ ਰਿਹਾ। ਐਸ ਐਚ ੳ ਕਾਦੀਆਂ ਨੇ ਕਿਹਾ ਕਿ ਉਕਤ ਚੋਰ ਕੋਲੋ ਦੋ ਮੋਟਰਸਾਈਕਲ ਬਰਾਮਦ ਹੋ ਗਏ ਹੱਨ ਅਤੇ ਹੋਰ ਮੋਟਰਸਾਈਕਲ ਬਰਾਮਦ ਹੋਣ ਦੀ ੳਮੀਦ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
