ਫਤਹਿਗੜ੍ਹ ਚੂੜੀਆਂ, 15 ਜਨਵਰੀ (ਹਿ. ਸ.)। ਹਲਕਾ ਫਤਹਿਗੜ੍ਹ ਚੂੜੀਆਂ ’ਚ ਪੈਂਦੇ ਪਿੰਡ ਡਾਲੇ ਚੱਕ ਵਿੱਚ ਉਸ ਵਕਤ ਮਾਤਮ ਛਾ ਗਿਆ ਜਦੋਂ ਇਕ ਘਰ ‘ਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਹਰਜਿੰਦਰ ਸਿੰਘ ਅਤੇ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਸਿੰਘ ਵਾਸੀ ਡਾਲੇ ਚੱਕ ਆਪਣੇ ਘਰ ਵਿਚ ਬਣੇ ਸ਼ੈੱਡ ਥੱਲੇ ਸੁੱਤਾ ਪਿਆ ਸੀ, ਜਿਸ ‘ਚ ਪਰਾਲੀ ਵੀ ਰੱਖੀ ਹੋਈ ਸੀ।
ਅਚਾਨਕ ਸਵੇਰੇ ਕਰੀਬ ਚਾਰ ਕੁ ਵਜੇ ਅੱਗ ਲੱਗ ਜਾਣ ਕਰਨ ਗੁਰਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਸ਼ੈੱਡ ਥੱਲੇ ਦੋ ਮੱਝਾਂ ਇਕ ਬੱਕਰੀ ਸਮੇਤ ਟਰੈਕਟਰ ਮੋਟਰਸਾਈਕਲ, ਕਾਰ ਆਦਿ ਸਾਮਾਨ ਸੜ ਕੇ ਸਵਾਹ ਹੋ ਗਏ। ਪਤਾ ਲੱਗਣ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪ੍ਰਭਾਤ ਫੇਰੀ ਕੱਢ ਰਹੀ ਸੰਗਤ ਨੇ ਵੱਡੀ ਜਦੋ-ਜਹਿਦ ਨਾਲ ਅੱਗ ਉੱਪਰ ਕਾਬੂ ਪਾਇਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
