ਨਵਾਂਸ਼ਹਿਰ, 30 ਸਤੰਬਰ (ਹਿ. ਸ.)। ਹੁਣ ਤਾਂ ਬੇਖੌਫ ਚੋਰਾਂ ਵਲੋਂ ਬੰਗਾ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਚੋਰ ਬਿਨਾਂ ਕਿਸੇ ਡਰ ਭੈ ਤੋਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਚਾਹੇ ਉਹ ਕਿਸੇ ਦੁਕਾਨ ਤੇ ਹੋਈ ਚੋਰੀ ਹੋਵੇ ਜਾਂ ਮੋਟਰ ਸਾਈਕਲ ਚੋਰੀ ਹੋਵੇ। ਇਹੋ ਜਿਹਾ ਇਕ ਮੋਟਰ ਸਾਈਕਲ ਚੋਰੀ ਦਾ ਬੀਤੀ ਦੇਰ ਸ਼ਾਮ ਬੰਗਾ ਮੁਕੰਦਪੁਰ ਰੋਡ ਤੇ ਦੇਖਣ ਨੂੰ ਮਿਲਿਆ ਸੀ ਜਦੋਂ ਪੁਲਕਿਤ ਕੁਮਾਰ ਸਾਹਨੀ ਵਾਸੀ ਬੰਗਾ ਨੇ ਦੱਸਿਆ ਕਿ ਮੈਂ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ 10 ਜੀ ਐਲ 5066 ਮੁਕੰਦਪੁਰ ਰੋਡ ਤੇ ਆਪਣੇ ਨਿੱਜੀ ਕੰਮ ਲਈ ਆਇਆ ਸੀ ।
ਮੈਂ ਮੋਟਰ ਸਾਇਕਲ ਨੂੰ ਲਾਕ ਕਰਕੇਆਪਣੇ ਕੰਮ ਚਲਾ ਗਿਆ। ਜਦੋ ਮੈ ਕੰਮ ਤੋਂ ਵਾਪਸ ਆਇਆ ਤਾਂ ਮੋਟਰ ਸਾਈਕਲ ਮੌਕੇ ਤੇ ਨਾ ਦੇਖ ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਅਤੇ ਮੈਂ ਮੋਟਰਸਾਈਕਲ ਦੀ ਕਾਫੀ ਭਾਲ ਕੀਤੀ। ਪਰ ਓਹ ਨਾ ਮਿਲੀਆ । ਜਿਸ ਦੀ ਮੈਂ ਗੁਆਚਣ ਦੀ ਰਿਪੋਟ ਸਬੰਧੀ ਜਾਣਕਾਰੀ ਥਾਣਾ ਸਿਟੀ ਬੰਗਾ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ। ਇਸ ਉਪਰੰਤ ਮੈਨੂੰ ਚੋਰੀ ਹੋਏ ਮੋਟਰਸਾਈਕਲ ਦੀ ਸੀਸੀਟੀਵੀ ਦੀ ਫੁਟੇਜ ਵੀ ਮਿਲ ਗਈ ਜਿਸ ਵਿਚ ਚੋਰ ਚੋਰੀ ਕਰ ਰਹੇ ਹਨ ਮੈਨੂੰ ਆਸ ਹੈ ਕਿ ਬੰਗਾ ਪੁਲਿਸ ਪਾਰਟੀ ਮੇਰੇ ਗੁਆਚੇ ਮੋਟਰ ਸਾਈਕਲ ਨੂੰ ਲੱਭ ਕੇ ਮੇਰੇ ਹਵਾਲੇ ਕਰੇਗੀ ਅਤੇ ਚੋਰਾਂ ਨੂੰ ਕਾਬੂ ਕਰੇਗੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
