ਫਾਜ਼ਿਲਕਾ 19 ਅਗਸਤ (ਹਿੰ. ਸ.)। ਜਲ ਨਿਕਾਸ –ਕਮ-ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਗੁਰਵੀਰ ਸਿੰਘ ਸਿਧੂ ਨੇ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਫਰੀਦਕੋਟ (ਜਲਾਲਾਬਾਦ)ਅਧੀਨ ਪੈਂਦੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 22 ਅਗਸਤ 2025 ਨੂੰ ਕਰਵਾਈ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2025-26 ( 1 ਸੰਤਬਰ 2025 ਤੋਂ 31 ਅਗਸਤ 2026) ਲਈ ਉਕਤ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 22 ਅਗਸਤ ਨੂੰ ਕਮਰਾ ਨੰ.1 ਨੇੜੇ ਸਾਡੀ ਰਸੋਈ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਵਿਖ਼ੇ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ੇਕਰ 22 ਅਗਸਤ ਨੁੰ ਕਿਸੇ ਕਾਰਨ ਇਹ ਬੋਲੀ ਨਹੀਂ ਹੁੰਦੀ ਤਾਂ ਇਹ ਬੋਲੀ ਅਗਲੇ ਕੰਮ ਕਾਜੀ ਵਾਲੇ ਦਿਨ ਹੋਵੇਗੀ|
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in *ਤੇ ਵਿਜਿਟ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
