ਅਬੋਹਰ 16 ਜੁਲਾਈ (ਹਿੰ. ਸ.)। ਜਨਕ ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ ਦਾ ਆਯੋਜਨ ਟੀਚਰਜ਼ ਹੋਮ, ਨੇੜੇ ਬ੍ਰਾਂਚ ਸਕੂਲ, ਅਬੋਹਰ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਸ਼ੀਲਾ ਨਾਰੰਗ ਨੇ ਕਿਹਾ ਕਿ ਜਨਕ ਨਾਟਕ ਸਾਹਿਤ ਜਗਤ ਇੱਕ ਵੱਡਾ ਵਾਧਾ ਹੈ ਅਤੇ ਪ੍ਰੋ: ਕਸ਼ਮੀਰ ਲੂਣਾ ਨੂੰ ਮੁਬਾਰਕਬਾਦ ਦਿੱਤੀ।
ਡਾ. ਕਿਰਨ ਗਰੋਵਰ ਅਤੇ ਡਾ. ਇਕਬਾਲ ਗੋਦਾਰਾ ਨੇ ਕਿਹਾ ਕਿ ਜਨਕ ਨਾਟਕ ਵਿਚਲੀ ਵਿਕਲਾਂਗਤਾ ਦੀ ਸਮੱਸਿਆ ਸਮਾਜ ਨੂੰ ਉਸਦੀ ਜੁਮੇਵਾਰੀ ਪ੍ਰਤੀ ਸੁਚੇਤ ਕਰਦੀ ਹੈ। ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ,ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਜਨਕ ਨਾਟਕ ਦੀ ਰੰਗਮੰਚ ਤੇ ਸਫਲ ਪੇਸ਼ਕਾਰੀਆਂ ਬਾਰੇ ਚਰਚਾ ਕੀਤੀ ।
ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਨਿਰਦੇਸ਼ਕ ਡਾ. ਗੁਰਤੇਜ ਸਿੰਘ ਨੇ ਨਾਟਕ ਦੀਆਂ ਬਾਰੀਕੀਆਂ ਤੇ ਦ੍ਰਿਸ਼ਾਂ ਤੇ ਚਰਚਾ ਕਰਦਿਆਂ ਕਿਹਾ ਕਿ ਇਹ ਰੰਗਮੰਚ ਪੇਸ਼ਕਾਰੀ ਦੇ ਪੱਖ ਤੋਂ ਇੱਕ ਸਫ਼ਲ ਨਾਟਕ ਹੈ। ਡਾ.ਗੁਰਰਾਜ ਸਿੰਘ ਚਹਿਲ ਅਤੇ ਡਾ.ਚੰਦਰ ਪ੍ਰਕਾਸ਼ ਨੇ ਨਾਟਕ ਦੇ ਰੰਗਮੰਚੀ ਪੱਖਾਂ, ਇਤਹਾਸਿਕ ਅਤੇ ਸਮਾਜਿਕ ਵਰਤਾਰੇ ਦੀ ਗੱਲ ਕੀਤੀ ਅਤੇ ਪ੍ਰੋ: ਕਸ਼ਮੀਰ ਲੂਣਾ ਨੂੰ ਇਸ ਨਾਟਕ ਲਈ ਮੁਬਾਰਕਾਂ ਦਿੱਤੀਆਂ । ਰੰਗਮੰਚ ਨਿਰਦੇਸ਼ਕ ਵਿਕਾਸ ਬੱਤਰਾ,ਸੰਜੀਵ ਗਿਲਹੋਤਰਾ ਅਤੇ ਹਨੀ ਉਤਰੇਜਾ ਨੇ ਵੀ ਨਾਟਕ ਦੇ ਸਮੁੱਚੇ ਪ੍ਰਭਾਵ, ਰੰਗਮੰਚ ਪੇਸ਼ਕਾਰੀ ਤੇ ਕਲਾਕਾਰਾਂ ਦੀ ਐਕਟਿੰਗ ਬਾਰੇ ਗੱਲ ਕੀਤੀ।
ਡਾ. ਤਰਸੇਮ ਸ਼ਰਮਾ ਨੇ ਕਾਪੀ ਰਾਇਟ ਐਕਟ ਬਾਰੇ ਸੁਚੇਤ ਕੀਤਾ। ਇਸ ਮੌਕੇ ਤੇ ਕੁਲਜੀਤ ਭੱਟੀ, ਪ੍ਰੇਮ ਸਿਡਾਣਾ, ਤੇਜਿੰਦਰ ਸਿੰਘ ਖਾਲਸਾ, ਸੰਜੀਵ ਕੁਮਾਰ ,ਅਸ਼ੀਸ਼ ਸਿਡਾਣਾ, ਮੰਗਤ ਵਰਮਾ, ਰਾਜੂ ਠਠਈ, ਸੰਜੇ ਚਾਨਣਾ, ਪੂਜਾ ਦੁਮਰਾ, ਨੀਰਜ਼ ਡੂਮਰਾ, ਨਮਨ, ਵਿਮਲ ਮਿੱਡਾ, ਪ੍ਰੋ.ਰਿੰਕਲ,ਅਤੁਲ ਖੁੰਗਰ,ਦਰਸ਼ਨ ਲਾਲ ਚੁੱਘ, ਰਵਿੰਦਰ ਸਿੰਘ ਗਿੱਲ ਐਡਵੋਕੇਟ, ਸੁਖਜੀਤ ਸਿੰਘ ਐਡਵੋਕੇਟ, ਸੁਰਿੰਦਰ ਸਿੰਘ, ਚਾਂਦ ਮਿੱਢਾ, ਹਰਜੀਤ ਸਿੰਘ, ਸੁਰਿੰਦਰ ਬਿੱਲਾ ਪੱਟੀ, ਪਵਨ ਕੁਮਾਰ,ਵੈਭਵ ਅੱਗਰਵਾਲ,ਅਮਿਤ ਖਨਗਵਾਲ ਆਦਿ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
