ਫਾਜਿ਼ਲਕਾ, 04 ਅਕਤੂਬਰ (ਹਿ. ਸ.)। ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਖੇਡਾਂ ਦੇ ਪ੍ਰਤੀ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਮਿਤੀ 03-10-2023 ਨੂੰ ਜਿਲ੍ਹਾ ਫਾਜਿਲਕਾ ਵਿਖੇ ਗਤਕਾ ਖੇਡ ਦੇ ਅੰ-14,17 ਅਤੇ 21 ਪਾਵਰਲਿਫਟਿੰਗ ਗੇਮ ਦੇ ਅੰ- 30, 40 ਜੂਡੋ ਗੇਮ ਦੇ ਅਂ-14 ਅਤੇ ਵਾਲੀਬਾਲ ਗੇਮ ਦੇ ਅੰ-30,40,55, 55 ਅਤੇ 65 ਸਾਲ ਉਮਰ ਵਰਗ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ, ਜਿਲ੍ਹਾ ਖੇਡ ਅਫ਼ਸਰ ਫਾਜਿਲਕਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖਿਡਾਰੀਆਂ ਦੀ ਗਿਣਤੀ ਲਗਭਗ 400 ਦੇ ਕਰੀਬ ਰਹੀ। ਉਨ੍ਹਾਂ ਦਸਿਆ ਕਿ ਜੂਡੋ ਖੇਡ ਵਿਚ ਅੰ-14 28 ਕਿਲੋ ਲੜਕੀਆਂ ਵਿਚ ਹਿਮਾਸ਼ੀ ਅਬੋਹਰ ਨੇ ਪਹਿਲਾ, ਜਸ਼ਨਦੀਪ ਮੋਹਾਰ ਸੋਨਾ ਨੇ ਦੂਜਾ ਅਤੇ ਜਸ਼ਨੂਰ ਮੁਰਾਦਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰ-14 36ਕਿਲੋ ਲੜਕੀਆਂ ਵਿਚ ਭਾਰਤੀ ਰਾਮਸਰਾ ਨੇ ਪਹਿਲਾ, ਸਿਮਰਨ ਮੁਹਾਰ ਸੋਨਾ ਨੇ ਦੂਸਰਾ ਅਤੇ ਸੁਖਦੀਪ ਕੋਰ ਕੰਧਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰ-14 30 ਕਿਲੋ ਲੜਕੇ ਵਿਚ ਲੱਕੀ ਅਬੋਹਰ, ਵਿਕਰਮ ਰਾਮਸਰਾ ਅਤੇ ਹਰਪ੍ਰੀਤ ਸਿੰਘ ਜੰਡਵਾਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰ-14 40 ਕਿਲੋ ਲੜਕੇ ਵਿਚ ਕਰਨ ਅਬੋਹਰ, ਮਨਪ੍ਰੀਤ ਰਾਜਾਵਾਲੀ ਅਤੇ ਅਨਮੋਲ ਡੱਬਵਾਲੀ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਵਾਲੀਬਾਲ ਸਮੈਸਿੰਗ ਖੇਡ ਵਿਚ ਅੰ- 21-30 ਲੜਕੇ ਵਿਚ ਅਬੋਹਰ ਏ ਨੇ ਪਹਿਲਾ ਅਤੇ ਅਬੋਹਰ ਬੀ ਨੇ ਦੂਸਰਾ ਅਤੇ ਖੁਈਆਂ ਸਰਵਰ ਨੇ ਤੀਸਰਾ ਰੈਂਕ ਹਾਸਲ ਕੀਤਾ। ਅੰ- 31-40 ਲੜਕੇ ਵਿਚ ਅਬੋਹਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗਤਕਾ ਮੁਕਾਬਲੇ ਵਿਚ ਅੰ-14a ਲੜਕੇ ਸਿੰਗਲ ਸੋਟੀ ਵਿਅਕਤੀਗਤ ਵਿਚ ਤੱਤ- ਏ-ਖਾਲਸਾ ਗੱਤਕਾ ਅਖਾੜਾ ਨੇ ਪਹਿਲਾ, ਹੋਲੀ ਹਾਰਟ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰ-14 ਲੜਕੇ ਫਰੀ ਸੋਟੀ ਟੀਮ ਵਿਚ ਅਕਾਲ ਅਕੈਡਮੀ ਥੇਹਕਲੰਦਰ ਨੇ ਪਹਿਲਾ ਅਤੇ ਹੋਲੀ ਹਾਰਟ ਸਕੂਲ ਟੀਮ ਨੇ ਦੂਸਰਾ ਸਥਾਨ, ਅੰ-14 ਲੜਕੇ ਫਰੀ ਸੋਟੀ ਵਿਅਕਤੀਗਤ ਵਿਚ ਅਕਾਲ ਅਕੈਡਮੀ ਥੇਹਕਲੰਦਰ ਨੇ ਪਹਿਲਾ ਅਤੇ ਤੱਤ- ਏ-ਖਾਲਸਾ ਗੱਤਕਾ ਅਖਾੜਾ ਨੇ ਦੂਜਾ ਸਥਾਨ, ਅੰ-17 ਲੜਕੇ ਸਿੰਗਲ ਸੋਟੀ ਟੀਮ ਵਿਚ ਅਕਾਲ ਅਕੈਡਮੀ ਥੇਹਕਲੰਦਰ ਨੇ ਪਹਿਲਾ ਅਤੇ ਗੁਰੂ ਨਾਨਕ ਖਾਲਸਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕੇ ਫਰੀ ਸੋਟੀ ਵਿਅਕਤੀਗਤ ਵਿਚ ਕੋਫੀ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਅਕਾਲ ਅਕੈਡਮੀ ਥੇਹਕਲੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਸਮੂਹ ਖੇਡ ਵਿਭਾਗ ਦੇ ਕੋਚਿਜ਼ ਅਤੇ ਅਧਿਕਾਰੀ ਮੌਕੇ ਤੇ ਹਾਜਰ ਰਹੇ। ਇਸ ਟੂਰਨਾਮੈਂਟ ਵਿੱਚ ਸਿੱਖਿਆ ਵਿਭਾਗ ਦੇ ਡੀ.ਪੀ.ਈ ਅਤੇ ਪੀ.ਟੀ.ਈ ਅਤੇ ਲੈਕਚਰਾਰ, ਫਿਜੀਕਲ ਐਜੂਕੇਸ਼ਨ ਸਹਿਬਾਨ ਵੱਲੋਂ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਗੇਮਾਂ ਵਿੱਚ ਬਤੌਰ ਆਫੀਸੀਅਲ ਡਿਊਟੀ ਨਿਭਾ ਕੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
