ਲੁਧਿਆਣਾ, 06 ਅਕਤੂਬਰ (ਹਿ. ਸ.)। ਸਕੱਤਰ ਰੀਜ਼ਨਲ ਟ੍ਰਾਂਸਪੋਰਟ ਅਥਾਰਟੀ, ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਾਡੋਵਾਲ ਟੋਲ ਪਲਾਜਾ ਅਤੇ ਵੇਰਕਾ ਚੌਂਕ ਦੀਆਂ ਸੜਕਾਂ ‘ਤੇ ਵਾਹਨਾਂ ਦੀ ਚੈਕਿੰਗ ਦੌਰਾਨ 10 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚੋਂ 02 ਟੂਰਿਸਟ ਬਸਾਂ, 06 ਕੈਂਟਰ, 01 ਟਿੱਪਰ, 01 ਟਰੱਕ ਸ਼ਾਮਲ ਹਨ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰੰਘਣਾ ਕਰਨ ਵਾਲੀਆਂ 15 ਗੱਡੀਆਂ ਦੇ ਚਲਾਨ ਵੀ ਕੀਤੇ ਜਿਨਾਂ ਵਿੱਚੋਂ 08 ਕੈਂਟਰ, 01 ਟਰੱਕ ਟਰਾਲਾ, 01 ਟੂਰਿਸਟ ਬੱਸ, 01 ਛੋਟਾ ਹਾਥੀ, 01 ਟਿੱਪਰ ਅਤੇ 03 ਟਰੱਕ ਵੀ ਮੌਜੂਦ ਸੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਵਾਹਨ ਚਾਲਕ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ, ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਉਨ੍ਹਾਂ ਕਿਹਾ ਕਿ ਬਿਨਾਂ ਦਸਤਾਵੇਜ਼ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ‘ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆਜਾ ਸਕੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
