ਮੁਹਾਲੀ, 18 ਜਨਵਰੀ (ਹਿ. ਸ.)। ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਵਲੋਂ ਆਰੀਅਨਜ਼ ਕਾਲਜ ਆਫ਼ ਇੰਜਨੀਅਰਿੰਗ, ਰਾਜਪੁਰਾ ਦੇ ਸਹਿਯੋਗ ਨਾਲ 18 ਤੋਂ 20 ਜਨਵਰੀ ਤੱਕ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਪ੍ਰਧਾਨਗੀ ਕਰਨਗੇ ਜਦੋਂਕਿ ਡਾ: ਪਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨਜ਼ ਸਥਾਨਕ ਪ੍ਰੋਗਰਾਮ ਕੋਆਰਡੀਨੇਟਰ ਹੋਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਦੇ ਡਾਇਰੈਕਟਰ ਡਾ. ਜੇ. ਕੇ.ਸੈਣੀ ਨੇ ਦੱਸਿਆ ਕਿ ਪ੍ਰੋਗਰਾਮ ਦੇ ਖੇਤਰੀ ਕੋਆਰਡੀਨੇਟਰ ਡਾ: ਚਰਨਜੀਤ ਮਦਾਨ ਹੋਣਗੇ ਜਦਕਿ ਡਾ: ਪ੍ਰਿਆ ਦਰਸ਼ਨੀ, ਮਾਹਿਰ, ਯੂਐਚਵੀ ਐਕਟੀਵਿਟੀਜ਼ ਐਂਡ ਪ੍ਰੋਜੈਕਟਸ ਰਿਸੋਰਸ ਪਰਸਨ ਹੋਣਗੇ। ਡਾ: ਮਨੀਸ਼ਾ ਗੁਪਤਾ ਕੋ ਫੈਸੀਲੀਟੇਟਰ ਅਤੇ ਡਾ. ਗਰਿਮਾ ਜੋਸ਼ੀ ਆਬਜ਼ਰਵਰ ਹੋਣਗੇ। ਇਸ ਮੌਕੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 80 ਭਾਗੀਦਾਰਾਂ ਲਈ 12 ਵੱਖ-ਵੱਖ ਸੈਸ਼ਨਾਂ ਵਿੱਚ ਕਰਵਾਏ ਜਾਣਗੇ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
