ਨਵੀਂ ਦਿੱਲੀ, 12 ਦਸੰਬਰ (ਹਿ. ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਦੇ ਸੰਸਦ ਮੈਂਬਰ ਦੇ ਕਥਿਤ ਕੈਸ਼ ਕਾਂਡ ਨੂੰ ਲੈ ਕੇ ਲਗਾਤਾਰ ਹਮਲਾਵਰ ਹੈ। ਅੱਜ (ਮੰਗਲਵਾਰ) ਪ੍ਰੈੱਸ ਕਾਨਫਰੰਸ ‘ਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਸ ਪਾਰਟੀ (ਕਾਂਗਰਸ) ਦਾ ਨਾਮ ਕ੍ਰੱਪਸ਼ਨ ਪਾਰਟੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੇ ਗਠਜੋੜ ‘ਇੰਡੀਆ’ ਦੇ ਕਈ ਨੇਤਾ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਜੇਲ੍ਹ ਵਿੱਚ ਹਨ ਅਤੇ ਕੁਝ ਜ਼ਮਾਨਤ ’ਤੇ ਹਨ।
ਕੇਂਦਰੀ ਮੰਤਰੀ ਰਿਜਿਜੂ ਨੇ ਕਿਹਾ ਕਿ ਮੋਦੀ ਦੀ ਗਾਰੰਟੀ ਲੋਕਾਂ ਦੀ ਸੇਵਾ ਦੀ ਗਾਰੰਟੀ ਹੈ। ਭ੍ਰਿਸ਼ਟਾਚਾਰੀਆਂ ਨੂੰ ਬੇਨਕਾਬ ਕਰਨ ਦੀ ਗਾਰੰਟੀ ਹੈ। ਕਾਂਗਰਸ ਭ੍ਰਿਸ਼ਟਾਚਾਰੀਆਂ ਦੇ ਨਾਲ ਹੈ। ਰਾਹੁਲ ਗਾਂਧੀ ਦੀ ਧੀਰਜ ਸਾਹੂ ਨਾਲ ਨੇੜਤਾ ਦਾ ਜ਼ਿਕਰ ਕਰਦੇ ਹੋਏ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਨੂੰ ਕੈਸ਼ ਕਾਂਡ ‘ਤੇ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਕੁਝ ਸਮਾਂ ਪਹਿਲਾਂ ਬਣੇ ਨਵੇਂ ਵਿਰੋਧੀ ਗਠਜੋੜ ਦੇ ਸਾਰੇ ਆਗੂਆਂ ਨੇ ਚੁੱਪ ਧਾਰੀ ਹੋਈ ਹੈ। ਕਾਂਗਰਸ ਦੀ ਨੀਤੀ ਲੁੱਟੋ ਤੇ ਦੂਜਿਆਂ ਨੂੰ ਵੀ ਲੁੱਟਣ ਦਿਓ। ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਨਾਲ ਜੁੜੀ ਭ੍ਰਿਸ਼ਟਾਚਾਰ ਦੀ ਇਸ ਬੀਮਾਰੀ ਨੂੰ ਠੀਕ ਕਰਨ ਦੀ ਗਾਰੰਟੀ ਲੈ ਕੇ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
