ਜੰਮੂ, 12 ਦਸੰਬਰ (ਹਿ. ਸ.)। ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਫਿਲਮ ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਮੰਗਲਵਾਰ ਨੂੰ ਮਾਤਾ ਵੈਸ਼ਨੂੰ ਦੇਵੀ ਮੰਦਰ ‘ਚ ਮੱਥਾ ਟੇਕਿਆ। ਸ਼ਾਹਰੁਖ ਨਾਲ ਉਨ੍ਹਾਂ ਦੀ ਮੈਨੇਜਰ ਪੂਜਾ ਦਦਲਾਨੀ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ।
ਕਾਲੇ ਰੰਗ ਦੀ ਹੂਡੀ ਪਹਿਨੀ ਹੋਏ ਲਗਭਗ ਚੋਰੀ-ਛਿਪੇ 58 ਸਾਲਾ ਅਭਿਨੇਤਾ ਨੂੰ ਮਾਤਾ ਵੈਸ਼ਨੂੰ ਦੇਵੀ ਭਵਨ ਵਿਖੇ ਦੇਖਿਆ ਗਿਆ। ਇੱਕ ਸਾਲ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਇਹ ਉਨ੍ਹਾਂ ਦੀ ਤੀਜੀ ਯਾਤਰਾ ਹੈ। ਅਭਿਨੇਤਾ ਨੇ ਆਪਣੀਆਂ ਫਿਲਮਾਂ ਜਵਾਨ ਅਤੇ ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਪਿਛਲੇ ਸਾਲ ਅਗਸਤ ਅਤੇ ਦਸੰਬਰ ਵਿੱਚ ਮੰਦਰ ਦਾ ਦੌਰਾ ਕੀਤਾ ਸੀ।
ਪਠਾਨ ਅਤੇ ਜਵਾਨ ਵਿੱਚ ਬੈਕ-ਟੂ-ਬੈਕ ਐਕਸ਼ਨ ਬਲਾਕਬਸਟਰਾਂ ਤੋਂ ਬਾਅਦ ‘ਡੰਕੀ’ ਸ਼ਾਹਰੁਖ ਦੀ 2023 ਦੀ ਤੀਜੀ ਅਤੇ ਆਖਰੀ ਰਿਲੀਜ਼ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ, ਇਹ ਫਿਲਮ ਇੱਕ ਕਾਮੇਡੀ ਡਰਾਮਾ ਹੈ ਜੋ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਕਨੀਕ ‘ਤੇ ਅਧਾਰਤ ਹੈ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
