ਭੋਪਾਲ, 30 ਸਤੰਬਰ (ਹਿ. ਸ.)। ਰਾਜਧਾਨੀ ਭੋਪਾਲ ਦੇ ਬੜਾ ਤਾਲਾਬ ‘ਤੇ ਸ਼ਨੀਵਾਰ ਨੂੰ ਭਾਰਤੀ ਹਵਾਈ ਸੈਨਾ ਨੇ ਆਪਣੀ ਬਹਾਦਰੀ ਅਤੇ ਕਰਤੱਬਾਂ ਦਾ ਪ੍ਰਦਰਸ਼ਨ ਕੀਤਾ।
ਭਾਰਤੀ ਹਵਾਈ ਸੈਨਾ ਦੇ 91ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਇੱਥੇ ਬੜਾ ਤਾਲਾਬ ਦੇ ਬੋਟ ਕਲੱਬ ਖੇਤਰ ਵਿੱਚ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਅਸਮਾਨ ਵਿੱਚ ਉਡਾਣ ਭਰੀ। ਇਸ ਮੌਕੇ ‘ਤੇ ਰਾਜਪਾਲ ਮੰਗੂਭਾਈ ਪਟੇਲ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਹਵਾਈ ਸੈਨਾ ਦੇ ਅਧਿਕਾਰੀ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਏਅਰ ਸ਼ੋਅ ਨੂੰ ਦੇਖਣ ਲਈ ਸਵੇਰ ਤੋਂ ਹੀ ਲੋਕਾਂ ਦੀ ਭੀੜ ਬੋਟ ਕਲੱਬ ‘ਤੇ ਪਹੁੰਚ ਗਈ ਸੀ। ਪ੍ਰੋਗਰਾਮ ਸਵੇਰੇ 9:30 ਵਜੇ ਸ਼ੁਰੂ ਹੋਇਆ। ਏਅਰ ਸ਼ੋਅ ਵਿੱਚ ਤੇਜਸ, ਆਕਾਸ਼ ਗੰਗਾ, ਚਿਨੂਕ, ਰੁਦਰ, ਬਾਦਲ, ਸ਼ਮਸ਼ੇਰ, ਤ੍ਰਿਸ਼ੂਲ, ਸਾਰੰਗ, ਜੈਗੁਆਰ, ਸੂਰਿਆ ਕਿਰਨ ਵਰਗੇ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਸ਼ਾਨਦਾਰ ਅਤੇ ਹੈਰਾਨੀਜਨਕ ਕਾਰਨਾਮੇ ਕੀਤੇ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਲਗਭਗ 400 ਪਾਇਲਟਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
