ਨਵੀਂ ਦਿੱਲੀ, 18 ਨਵੰਬਰ (ਹਿ.ਸ.)। ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ‘ਚ ਜੁਟੀ ਭਾਜਪਾ ਵੱਲੋਂ ਅੱਜ (ਸ਼ਨੀਵਾਰ) ਸੂਬੇ ‘ਚ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਰਤਪੁਰ ਅਤੇ ਨਾਗੌਰ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦੀ ਜਾਣਕਾਰੀ ਭਾਜਪਾ ਦੇ ਅਧਿਕਾਰਤ ਐਕਸ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ।
ਬੀਜੇਪੀ ਦੇ ਐਕਸ ਹੈਂਡਲ ‘ਚ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਭ ਤੋਂ ਪਹਿਲਾਂ ਭਰਤਪੁਰ ਪਹੁੰਚ ਰਹੇ ਹਨ। ਉਹ ਸਵੇਰੇ 11:45 ਵਜੇ ਐਮਐਸਕੇ ਕਾਲਜ ਦੇ ਮੈਦਾਨ ਵਿੱਚ ਵਿਜੇ ਸੰਕਲਪ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਖਰਨਾਲ, ਨਾਗੌਰ ‘ਚ ਜਾਣਗੇ। ਪ੍ਰਧਾਨ ਮੰਤਰੀ ਮੋਦੀ ਬਾਅਦ ਦੁਪਹਿਰ 3:15 ਵਜੇ ਖਰਨਾਲ ਦੇ ਵੀਰ ਤੇਜਾਜੀ ਮੰਦਰ ਜਾਣਗੇ ਅਤੇ ਪੂਜਾ ਕਰਨਗੇ। ਅੰਤ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮ 4.15 ਵਜੇ ਨਾਗੌਰ ਦੇ ਜ਼ਿਲ੍ਹਾ ਖੇਡ ਮੈਦਾਨ ਵਿੱਚ ਵਿਜੇ ਸੰਕਲਪ ਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
