
ਭੋਪਾਲ, 25 ਦਸੰਬਰ (ਹਿ.ਸ.)। ਮੁੱਖ ਮੰਤਰੀ ਡਾ. ਮੋਹਨ ਯਾਦਵ ਅੱਜ (ਸੋਮਵਾਰ) ਇੰਦੌਰ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਦੇ ਮੌਕੇ ‘ਤੇ ਆਯੋਜਿਤ ‘ਮਜ਼ਦੂਰਾਂ ਦੇ ਹਿੱਤ, ਮਜ਼ਦੂਰਾਂ ਨੂੰ ਸਮਰਪਿਤ ਪ੍ਰੋਗਰਾਮ’ ‘ਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਗਰਾਮ ‘ਚ ਮੌਜੂਦ ਹੁਕਮਚੰਦ ਮਿੱਲ ਦੇ ਮਜ਼ਦੂਰਾਂ ਨਾਲ ਵਰਚੂਅਲੀ ਗੱਲਬਾਤ ਕਰਨਗੇ। ਇਹ ਜਾਣਕਾਰੀ ਲੋਕ ਸੰਪਰਕ ਅਧਿਕਾਰੀ ਮਹੇਸ਼ ਦੂਬੇ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਇੰਦੌਰ ਦੇ ਨੰਦਾ ਨਗਰ ਇਲਾਕੇ ‘ਚ ਸਥਿਤ ਕਨਕੇਸ਼ਵਰੀ ਧਾਮ ‘ਚ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਹੁਕਮਚੰਦ ਮਿੱਲ ਦੇ ਮਜ਼ਦੂਰਾਂ ਦੇ 30 ਸਾਲਾਂ ਤੋਂ ਲਟਕ ਰਹੇ ਕੇਸਾਂ ਵਿੱਚ 4800 ਮਜ਼ਦੂਰਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਰੀਬ 25 ਹਜ਼ਾਰ ਮੈਂਬਰਾਂ ਨੂੰ ਲਾਭ ਮਿਲੇਗਾ। ਹੁਕਮਚੰਦ ਮਿੱਲ 70 ਸਾਲਾਂ ਦੇ ਸਫਲ ਸੰਚਾਲਨ ਤੋਂ ਬਾਅਦ 1992 ਵਿੱਚ ਬੰਦ ਹੋ ਗਈ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਕਾਨੂੰਨੀ ਵਿਚੋਲਗੀ ਤੋਂ ਬਾਅਦ 20 ਦਸੰਬਰ ਨੂੰ ਹਾਈ ਕੋਰਟ ਵਿਚ ਰਾਸ਼ੀ ਜਮ੍ਹਾਂ ਕਰਵਾਈ ਹੈ। ਇਸ ਮੌਕੇ ਮੁੱਖ ਮੰਤਰੀ 322 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਭੂਮੀ ਪੂਜਨ ਅਤੇ 105 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
