ਚੇਨਈ/ਨਵੀਂ ਦਿੱਲੀ, 05 ਅਕਤੂਬਰ (ਹਿ.ਸ.)। ਆਮਦਨ ਕਰ ਵਿਭਾਗ ਨੇ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਸੰਸਦ ਮੈਂਬਰ ਐੱਸ. ਜਗਤਰਕਸ਼ਕਨ ਦੇ ਚੇਨਈ ਸਥਿਤ ਨਿਵਾਸ ਅਤੇ ਦਫਤਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਵਿਭਾਗ ਵੱਲੋਂ 40 ਤੋਂ ਵੱਧ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਤਾਮਿਲਨਾਡੂ ‘ਚ ਆਮਦਨ ਕਰ ਵਿਭਾਗ ਨੇ ਡੀ.ਐੱਮ.ਕੇ. ਦੇ ਸੰਸਦ ਮੈਂਬਰ ਐੱਸ. ਜਗਤਰਕਸ਼ਕਨ ਦੇ ਘਰ ਅਤੇ ਦਫਤਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਕੋ ਸਮੇਂ 40 ਤੋਂ ਵੱਧ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਜਾਣਕਾਰੀ ਮੁਤਾਬਕ ਇਹ ਟੈਕਸ ਚੋਰੀ ਨਾਲ ਜੁੜਿਆ ਮਾਮਲਾ ਹੈ।
ਇਨਕਮ ਟੈਕਸ ਵਿਭਾਗ ਦਾ ਸਰਚ ਆਪਰੇਸ਼ਨ ਜਗਤ ਰਕਸ਼ਕਨ ਦੇ ਘਰ, ਦਫਤਰ, ਲਗਜ਼ਰੀ ਹੋਟਲ, ਹਸਪਤਾਲ, ਵਿਦਿਅਕ ਸੰਸਥਾਨ ‘ਚ ਜਾਰੀ ਹੈ। ਉੱਥੇ ਹੀ ਡੀਐਮਕੇ ਵਰਕਰਾਂ ਨੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਐੱਸ. ਜਗਤਰਕਸ਼ਕਨ ਦੀ 89 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
