ਹਾਂਗਜ਼ੂ, 05 ਅਕਤੂਬਰ (ਹਿ. ਸ.)। ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਭਾਰਤੀ ਸਕੁਐਸ਼ ਜੋੜੀ ਨੇ ਵੀਰਵਾਰ ਨੂੰ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ ਮਲੇਸ਼ੀਆ ਦੇ ਅਜਮਾਨ ਬਿਨਤੀ ਅਤੇ ਸਿਆਫੀਕ ਬਿਨ ਮੁਹੰਮਦ ਖਿਲਾਫ 11-10,11-10 ਦੀ ਰੋਮਾਂਚਕ ਜਿੱਤ ਦਰਜ ਕੀਤੀ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਇਸ ਮੈਚ ਵਿੱਚ ਭਾਰਤੀ ਟੀਮ ਨੇ ਸਿੱਧੀ ਗੇਮ ’ਚ ਮੈਚ ਜਿੱਤ ਲਿਆ।
ਦੂਜੀ ਗੇਮ ਵਿੱਚ ਇੱਕ ਸਮੇਂ ਦੀਪਿਕਾ ਅਤੇ ਹਰਿੰਦਰ ਛੇ ਅੰਕਾਂ ਨਾਲ ਅੱਗੇ ਸਨ ਪਰ ਮਲੇਸ਼ੀਆ ਦੀ ਜੋੜੀ ਨੇ ਲਗਾਤਾਰ ਕਈ ਅੰਕ ਲੈ ਕੇ ਸਕੋਰ 10-9 ਨਾਲ ਆਪਣੇ ਹੱਕ ਵਿੱਚ ਕਰ ਲਿਆ। ਪਰ ਭਾਰਤੀਆਂ ਨੇ ਦੋ ਅੰਕ ਬਣਾ ਕੇ ਸੋਨ ਤਗਮਾ ਜਿੱਤ ਲਿਆ। ਏਸ਼ੀਆਡ ਦੇ ਇਸ ਐਡੀਸ਼ਨ ਵਿੱਚ ਭਾਰਤ ਦਾ ਇਹ 20ਵਾਂ ਸੋਨ ਤਗ਼ਮਾ ਹੈ ਅਤੇ ਦੇਸ਼ ਕੁੱਲ 83 ਤਗ਼ਮਿਆਂ (20 ਸੋਨ, 31 ਚਾਂਦੀ, 32 ਕਾਂਸੀ) ਦੇ ਨਾਲ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
