ਵਿਸ਼ਾਖਾਪਟਨਮ, 29 ਅਕਤੂਬਰ (ਹਿ.ਸ.)। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਨੇੜੇ ਵਿਜਯਨਗਰਮ ਜ਼ਿਲ੍ਹੇ ਦੇ ਕੋਠਾਵਲਾਸਾ ਡਿਵੀਜ਼ਨ ਦੇ ਅਲਮਾਂਡਾ-ਕੰਥਕਾਪੱਲੀ ‘ਤੇ ਦੋ ਟਰੇਨਾਂ ਵਿਚਾਲੇ ਟੱਕਰ ਹੋ ਗਈ। ਰੇਲਵੇ ਸੂਤਰਾਂ ਨੇ ਦੱਸਿਆ ਹੈ ਕਿ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਚਾਰ ਬੋਗੀਆਂ ਪਟੜੀ ਤੋਂ ਉੱਤਰ ਗਈਆਂ। ਇਸ ਘਟਨਾ ‘ਚ 6 ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਨੇੜਲੇ ਸ਼ਹਿਰਾਂ ਤੋਂ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਇਹ ਹਾਦਸਾ ਐਤਵਾਰ ਸ਼ਾਮ ਕਰੀਬ 6:30 ਵਜੇ ਵਾਪਰਿਆ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਜਾਰੀ ਹਨ। ਘਟਨਾ ਵਾਲੀ ਥਾਂ ‘ਤੇ ਰੋਸ਼ਨੀ ਨਾ ਹੋਣ ਕਾਰਨ ਬਚਾਅ ਕਾਰਜਾਂ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਡੱਬਿਆਂ ਵਿੱਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਸੀ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਕਈ ਗੰਭੀਰ ਜ਼ਖਮੀ ਹਨ। ਸਾਰਿਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਮੰਤਰੀ ਉਤਸਵ ਸੱਤਿਆਨਾਰਾਇਣ ਵੀ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ।
ਜਾਣਕਾਰੀ ਮੁਤਾਬਕ ਵਿਸ਼ਾਖਾਪਟਨਮ-ਰਾਏਗੜ੍ਹ ਪੈਸੰਜਰ ਟਰੇਨ ਵਿਜਯਨਗਰਮ ਜ਼ਿਲੇ ਦੇ ਕੋਠਾਵਲਾਸਾ ਮੰਡਲ ਦੇ ਅਲਮਾਂਡਾ-ਕੰਥਕਪੱਲੀ ਨੇੜੇ ਪਟੜੀ ਤੋਂ ਉੱਤਰ ਗਈ। ਓਵਰਹੈੱਡ ਕੇਬਲ ਕੱਟੇ ਜਾਣ ਕਾਰਨ ਰਾਏਗੜ੍ਹ ਪੈਸੰਜਰ ਟਰੇਨ ਟ੍ਰੈਕ ‘ਤੇ ਖੜ੍ਹੀ ਸੀ। ਇਸ ਦੌਰਾਨ ਪਲਾਸਾ ਐਕਸਪ੍ਰੈੱਸ ਨੇ ਪਿੱਛੇ ਤੋਂ ਟਰੈਕ ‘ਤੇ ਖੜ੍ਹੀ ਰਾਏਗੜ੍ਹ ਪੈਸੰਜਰ ਟਰੇਨ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਰਾਏਗੜ੍ਹ ਪੈਸੰਜਰ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਬੋਗੀ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਿਲ ਹੋਇਆ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਇਸ ਹਾਦਸੇ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਫੌਰੀ ਰਾਹਤ ਉਪਾਅ ਕਰਨ ਅਤੇ ਵਿਜਯਨਗਰਮ ਨੇੜੇ ਜ਼ਿਲ੍ਹਿਆਂ ਤੋਂ ਵੱਧ ਤੋਂ ਵੱਧ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਪੀੜਤਾਂ ਨੂੰ ਤੁਰੰਤ ਰਾਹਤ ਦੇਣ ਦੇ ਹੁਕਮ ਦਿੱਤੇ।
ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ‘ਤੇ ਹੈਲਪਲਾਈਨ ਨੰਬਰ:
ਬੀਐਸਐਨਐਲ ਨੰਬਰ- 08912746330, 08912744619
ਏਅਰਟੈੱਲ ਸਿਮ- 8106053051, 8106053052
ਬੀਐਸਐਨਐਲ ਸਿਮ- 8500041670, 8500041671
ਈਸਟ ਕੋਸਟ ਰੇਲਵੇ:
ਹਾਵੜਾ-ਚੇਨਈ ਮੇਨ ਲਾਈਨ ਵਿੱਚ ਈਸੀਓਆਰ ਦੇ ਵਾਲਟੇਅਰ ਡਿਵੀਜ਼ਨ ਦੇ ਵਿਜਯਨਗਰਮ-ਕੋਟਾਵਲਸਾ ਰੇਲਵੇ ਵਿੱਚ ਅਲਾਮੰਦਾ ਅਤੇ ਕੰਟਾਕਪੱਲੇ ਵਿਚਕਾਰ ਰੇਲ ਹਾਦਸੇ ਬਾਰੇ ਹੈਲਪਲਾਈਨ ਨੰਬਰ..
ਭੁਵਨੇਸ਼ਵਰ- 0674-2301625, 2301525, 2303069
ਵੋਲਟੇਅਰ- 0891- 2885914
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
