ਜੈਪੁਰ, 27 ਸਤੰਬਰ (ਹਿ. ਸ.)। ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਸੰਬੰਧੀ ਤਿਆਰੀਆਂ ’ਤੇ ਚਰਚਾ ਕਰਨ ਲਈ ਅੱਜ (ਬੁੱਧਵਾਰ) ਸ਼ਾਮ ਜੈਪੁਰ ਪਹੁੰਚ ਰਹੇ ਹਨ। ਦੋਵੇਂ ਨੇਤਾ ਬੁੱਧਵਾਰ ਸ਼ਾਮ ਅਤੇ ਵੀਰਵਾਰ ਸਵੇਰੇ ਭਾਜਪਾ-ਸੰਘ ਨੇਤਾਵਾਂ ਨਾਲ ਬੈਠਕ ਕਰਨਗੇ। ਮੀਟਿੰਗ ਵਿੱਚ ਟਿਕਟਾਂ ਦੀ ਵੰਡ ਅਤੇ ਚੋਣਾਂ ਵਿੱਚ ਸੰਘ ਦੀ ਭੂਮਿਕਾ ਨੂੰ ਲੈ ਕੇ ਚਰਚਾ ਹੋਵੇਗੀ।
ਜੇਪੀ ਨੱਡਾ ਅਤੇ ਅਮਿਤ ਸ਼ਾਹ ਸ਼ਾਮ ਕਰੀਬ 5 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਜੈਪੁਰ ਹਵਾਈ ਅੱਡੇ ’ਤੇ ਪਹੁੰਚਣਗੇ। ਦੋਵੇਂ ਆਗੂ ਸ਼ਾਮ ਸੱਤ ਵਜੇ ਸੂਬਾ ਭਾਜਪਾ ਹੈੱਡਕੁਆਰਟਰ ਜਾਣਗੇ। ਇੱਥੇ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਬੈਠਕ ਤੋਂ ਬਾਅਦ ਨੱਡਾ ਅਤੇ ਸ਼ਾਹ ਜੈਪੁਰ ’ਚ ਹੀ ਰੁਕਣਗੇ। ਦੋਵੇਂ ਆਗੂ ਵੀਰਵਾਰ ਸਵੇਰੇ ਸੰਘ ਦਫ਼ਤਰ ਜਾਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
