ਨਵੀਂ ਦਿੱਲੀ, 01 ਅਕਤੂਬਰ। ਭਾਰਤੀ ਰੇਲਵੇ ਇੱਕ ਅਕਤੂਬਰ ਤੋਂ ਜਾਪਾਨ ਦੇ ਬੁਲੇਟ ਟ੍ਰੇਨ ਮਾਡਲ ਦੀ ਤਰ੍ਹਾਂ ਵੰਦੇ ਭਾਰਤ ਟ੍ਰੇਨਾਂ ਨੂੰ 14 ਮਿੰਟਾਂ ਵਿੱਚ ਸਾਫ਼ ਕਰੇਗਾ। ’14 ਮਿੰਟ ਕਲੀਨ-ਅੱਪ’ ਦਾ ਉਦੇਸ਼ ਸਮੇਂ ਦੀ ਪਾਬੰਦਤਾ ਅਤੇ ਟਰਨਅਰਾਊਂਡ ਟਾਈਮ ਨੂੰ ਬਿਹਤਰ ਬਣਾਉਣਾ ਹੈ।
ਵੰਦੇ ਭਾਰਤ ਟ੍ਰੇਨ ਦੇ ਹਰ ਕੋਚ ਨੂੰ ਚਾਰ ਕਰਮਚਾਰੀ 14 ਮਿੰਟ ਦੇ ਅੰਦਰ ਸਾਫ਼ ਕਰਨਗੇ। ਆਮ ਤੌਰ ‘ਤੇ ਰੇਲਗੱਡੀਆਂ ਨੂੰ ਸਾਫ਼ ਕਰਨ ਲਈ ਤਿੰਨ ਘੰਟੇ ਲੱਗ ਜਾਂਦੇ ਹਨ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਗੁਰੂਗ੍ਰਾਮ ‘ਚ ਸਫਾਈ ਪ੍ਰੋਗਰਾਮ ‘ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਵੰਦੇ ਭਾਰਤ ਟਰੇਨਾਂ ਲਈ ’14 ਮਿੰਟ ਦੀ ਸਫਾਈ’ ਦਾ ਪ੍ਰੋਟੋਕੋਲ ਤਿਆਰ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ 35 ਥਾਵਾਂ ‘ਤੇ ਕੀਤੀ ਗਈ ਹੈ। ਬਾਅਦ ਵਿੱਚ ਇਸ ਨੂੰ ਹੋਰ ਥਾਵਾਂ ਤੱਕ ਵਧਾਇਆ ਜਾਵੇਗਾ।
ਰੇਲਵੇ ਮੰਤਰਾਲੇ ਨੇ ਅੱਜ ਸਵੇਰੇ 10 ਵਜੇ ਇੱਕ ਵਿਸ਼ਾਲ ਸਫ਼ਾਈ ਮੁਹਿੰਮ ਚਲਾਈ। ਇਸ ਵਿੱਚ ਵਲੰਟੀਅਰਜ਼ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵਜੋਂ ਇੱਕ ਘੰਟਾ ਸ਼੍ਰਮਦਾਨ ਕੀਤਾ ਗਿਆ। ਇਸ ਵਿਸ਼ਾਲ ਸਵੱਛਤਾ ਮੁਹਿੰਮ ਲਈ ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਲਗਭਗ 20 ਹਜ਼ਾਰ ਪ੍ਰੋਗਰਾਮ ਆਯੋਜਿਤ ਕੀਤੇ।
