ਲਖਨਊ, 27 ਸਤੰਬਰ । ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਬੁੱਧਵਾਰ ਨੂੰ ਰਾਜਧਾਨੀ ਲਖਨਊ ਤੋਂ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ’ਤੇ ਰਵਾਨਾ ਹੋ ਗਏ। ਸਪਾ ਪ੍ਰਧਾਨ 28 ਸਤੰਬਰ ਤੱਕ ਮੱਧ ਪ੍ਰਦੇਸ਼ ’ਚ ਪ੍ਰਸਤਾਵਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਉੱਥੇ ਚੱਲ ਰਹੇ ਚੋਣ ਸੀਜ਼ਨ ’ਚ ਪਾਰਟੀ ਦਾ ਜਨ ਆਧਾਰ ਵਧਾਉਣ ਦੀ ਕੋਸ਼ਿਸ਼ ਕਰਨਗੇ।
ਸਪਾ ਪ੍ਰਧਾਨ ਅਖਿਲੇਸ਼ ਯਾਦਵ ਅੱਜ ਤੋਂ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ। ਇਸ ਦੌਰਾਨ ਸਪਾ ਪ੍ਰਧਾਨ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਅਖਿਲੇਸ਼ ਯਾਦਵ ਮੱਧ ਪ੍ਰਦੇਸ਼ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਉਹ ਲਖਨਊ ਤੋਂ ਐਮਪੀ ਦੇ ਰੀਵਾ ਪਹੁੰਚਣਗੇ ਅਤੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਸਿਰਮੌਰ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਚੋਣ ਬਿਗਲ ਵਜਾਉਣਗੇ। ਇੱਥੋਂ ਸਪਾ ਪ੍ਰਧਾਨ ਖਜੂਰਾਹੋ ਪਹੁੰਚਣਗੇ। ਜਿੱਥੇ ਇੱਕ ਪਾਰਟੀ ਵਰਕਰ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ।
ਵਰਨਣਯੋਗ ਹੈ ਕਿ ਲੋਕ ਸਭਾ 2024 ਦੀਆਂ ਚੋਣਾਂ ਲਈ ਵਿਰੋਧੀ ਪਾਰਟੀਆਂ ਦਾ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਜੋਂ ਬਣਾਇਆ ਗਿਆ ਹੈ। ਸਮਾਜਵਾਦੀ ਪਾਰਟੀ ਵੀ ਇਸ ਗਠਜੋੜ ਦਾ ਹਿੱਸਾ ਹੈ। ਗਠਜੋੜ ਦੇ ਤਹਿਤ ਅਖਿਲੇਸ਼ ਯਾਦਵ ਨਾ ਸਿਰਫ ਉੱਤਰ ਪ੍ਰਦੇਸ਼ ਸਗੋਂ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ। ਇਸ ਤਹਿਤ ਉਨ੍ਹਾਂ ਦੀ ਰਣਨੀਤੀ ਪੰਜ ਰਾਜਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਰੱਖ ਰਹੀ ਹੈ। ਇਨ੍ਹਾਂ ਚੋਣਾਂ ’ਚ ਮਿਜ਼ੋਰਮ ਨੂੰ ਛੱਡ ਕੇ ਸਪਾ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ’ਚ ਚੋਣਾਂ ਲੜਨ ਜਾ ਰਹੀ ਹੈ। ਅਜਿਹੇ ’ਚ ਅਖਿਲੇਸ਼ ਦਾ ਮੱਧ ਪ੍ਰਦੇਸ਼ ਦਾ ਚੋਣਾਵੀ ਦੌਰਾ ਅਹਿਮ ਹੈ।
