ਮੁੰਬਈ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਚਲ ਦਰਮਿਆਨ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਦੇ ਪ੍ਰਮੁੱਖ ਨੇਤਾ ਸੰਜੇ ਰਾਊਤ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਰਅਸਲ 29 ਫਰਵਰੀ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸੰਜੇ ਰਾਉਤ ਨੇ ਨਵੀਂ ਸੰਸਦ ਭਵਨ ਦੀ ਤੁਲਨਾ ਫਾਈਲ ਸਟਾਰ ਜੇਲ ਨਾਲ ਕੀਤੀ ਸੀ।
ਇਕ ਨਿਊਜ਼ ਏਜੰਸੀ ਮੁਤਾਬਕ ਸੰਜੇ ਰਾਉਤ ਨੇ ਕਿਹਾ, ‘ਨਵੀਂ ਸੰਸਦ ਇਕ ਫਾਈਵ ਸਟਾਰ ਜੇਲ ਵਰਗੀ ਹੈ, ਜਿੱਥੇ ਤੁਸੀਂ ਕੰਮ ਨਹੀਂ ਕਰ ਸਕਦੇ। ਜਦੋਂ ਅਸੀਂ ਆਪਣੀ ਸਰਕਾਰ ਬਣਾਉਂਦੇ ਹਾਂ ਤਾਂ ਅਸੀਂ ਆਪਣੀ ਇਤਿਹਾਸਕ ਪਾਰਲੀਮੈਂਟ (ਪੁਰਾਣੀ ਪਾਰਲੀਮੈਂਟ) ਵਿੱਚ ਸੰਸਦ ਦਾ ਸੈਸ਼ਨ ਸ਼ੁਰੂ ਕਰਾਂਗੇ। ਪ੍ਰਧਾਨ ਮੰਤਰੀ ਮੋਦੀ ਨੂੰ 2024 ਦੀਆਂ ਚੋਣਾਂ ਲਈ 400 ਦੀ ਬਜਾਏ 600 ਦਾ ਟੀਚਾ ਰੱਖਣਾ ਚਾਹੀਦਾ ਹੈ… ਸ਼ਰਦ ਪਵਾਰ, ਜਦੋਂ ਉਹ 2014 ਤੋਂ ਪਹਿਲਾਂ ਖੇਤੀਬਾੜੀ ਮੰਤਰੀ ਸਨ, ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਖੇਤੀਬਾੜੀ ਮੰਤਰੀਆਂ ਵਿੱਚੋਂ ਇੱਕ ਸਨ, ਇਹ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕਿਸੇ ਹੋਰ ਨੇ ਨਹੀਂ ਕਿਹਾ ਹੈ।
