ਨਵੀਂ ਦਿੱਲੀ, 29 ਅਕਤੂਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਐਤਵਾਰ) ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ‘ਮਨ ਕੀ ਬਾਤ’ ਸਵੇਰੇ 11 ਵਜੇ ਟੈਲੀਕਾਸਟ ਹੋਵੇਗਾ। ਅੱਜ ਪ੍ਰੋਗਰਾਮ ‘ਮਨ ਕੀ ਬਾਤ’ ਦਾ 106ਵਾਂ ਐਪੀਸੋਡ ਹੈ। ‘ਮਨ ਕੀ ਬਾਤ’ ਦਾ ਆਲ ਇੰਡੀਆ ਰੇਡੀਓ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 30 ਅਪ੍ਰੈਲ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100 ਐਪੀਸੋਡ ਪੂਰੇ ਹੋ ਚੁੱਕੇ ਹਨ। ਇਸ ਇਤਿਹਾਸਕ ਪਲ ਨੂੰ ਯਾਦ ਕਰਨ ਲਈ, ਇਸ ਨੂੰ ਦੇਸ਼ ਭਰ ਵਿੱਚ ਲਾਈਵ ਦਿਖਾਇਆ ਗਿਆ ਸੀ। ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਪ੍ਰੋਗਰਾਮ ਨੂੰ ਦਿੱਲੀ ਵਿਚ 6530 ਥਾਵਾਂ ‘ਤੇ ਲਾਈਵ ਸੁਣਿਆ ਗਿਆ ਸੀ।
‘ਮਨ ਕੀ ਬਾਤ’ ਪ੍ਰੋਗਰਾਮ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਸ ਵਿੱਚ ਫ੍ਰਾਂਸੀਸੀ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੋਚੀ, ਅਰਬੀ, ਪਸ਼ਤੂ, ਫਾਰਸੀ ਸ਼ਾਮਲ ਹਨ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਸਟੇਸ਼ਨਾਂ ਤੋਂ ਪ੍ਰਸਾਰਿਤ ਹੁੰਦਾ ਹੈ।
