ਗੁਵਾਹਾਟੀ ਲੋਕ ਸਭਾ ਚੋਣਾਂ ਵਿੱਚ ਕੋਕਰਾਝਾਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਨਬ ਕੁਮਾਰ ਸ਼ਰਣਿਆ ਦੀ ਨਾਮਜ਼ਦਗੀ ਜਾਤੀ ਸਰਟੀਫਿਕੇਟ ਵਿੱਚ ਗੜਬੜੀ ਕਾਰਨ ਰੱਦ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਗੁਹਾਟੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਨਬ ਕੁਮਾਰ ਸ਼ਰਣਿਆ ਦਾ ਜਾਤੀ ਸਰਟੀਫਿਕੇਟ ਫਰਜ਼ੀ ਹੈ। ਅਦਾਲਤ ਨੇ ਕਿਹਾ ਸੀ ਕਿ ਸ਼ਰਣਿਆ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਨਹੀਂ ਹਨ। ਸ਼ਰਣਿਆ ਨੇ ਨਾਮਜ਼ਦਗੀ ਦਾਖ਼ਲ ਕੀਤੀ ਸੀ ਪਰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ।
ਵਰਨਣਯੋਗ ਹੈ ਕਿ ਇਸ ਸਾਰੀ ਘਟਨਾ ਦੇ ਸੰਦਰਭ ਵਿੱਚ ਸੂਬੇ ਦੇ ਐਡਵੋਕੇਟ ਜਨਰਲ ਦੇਬਜੀਤ ਸੈਕੀਆ ਨੇ ਕਿਹਾ ਕਿ ਨਬ ਸ਼ਰਣਿਆ ਨੇ 2011 ਵਿੱਚ ਆਲ ਆਸਾਮ ਟ੍ਰਾਈਬਲ ਐਸੋਸੀਏਸ਼ਨ ਤੋਂ ਜਾਤੀ ਸਰਟੀਫਿਕੇਟ ਪ੍ਰਾਪਤ ਕੀਤਾ ਸੀ। ਸ਼ਰਣਿਆ ਦੋ ਵਾਰ ਕੋਕਰਾਝਾਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
