ਕਾਨਪੁਰ ਦੇਹਾਤ, 05 ਫਰਵਰੀ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲ੍ਹੇ ’ਚ ਦੇਰ ਰਾਤ ਹੋਏ ਇੱਕ ਕਾਰ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਪੁਲਿਸ ਮੁਤਾਬਕ ਇਹ ਹਾਦਸਾ ਜ਼ਿਲੇ ਦੇ ਸਿਕੰਦਰਾ ਥਾਣਾ ਖੇਤਰ ‘ਚ ਸਿਕੰਦਰਾ-ਸੰਦਲਪੁਰ ਰੋਡ ’ਤੇ ਜਗਨਨਾਥਪੁਰ ਪਿੰਡ ਨੇੜੇ ਵਾਪਰਿਆ। ਇੱਕ ਸਵਿਫਟ ਡਿਜ਼ਾਇਰ ਬੇਕਾਬੂ ਹੋ ਕੇ ਪਲਟਣ ਤੋਂ ਬਾਅਦ ਡੂੰਘੇ ਅਤੇ ਚੌੜੇ ਨਾਲੇ ਵਿੱਚ ਜਾ ਡਿੱਗੀ। ਇਸ ਗੱਡੀ ਵਿੱਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ।
ਸੂਚਨਾ ਮਿਲਦੇ ਹੀ ਐੱਸ. ਪੀ. ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਉਹ ਸੀ. ਐੱਚ. ਸੀ. ਸਿਕੰਦਰਾ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਜ਼ਖਮੀ ਬੱਚਿਆਂ ਦੇ ਬਿਹਤਰ ਇਲਾਜ ਲਈ ਹਦਾਇਤਾਂ ਦਿੱਤੀਆਂ।
