ਲਖਨਊ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਮ ਹਨ।
ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦਾ ਨਾਮ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਚੋਣ ਇੰਚਾਰਜ ਵਿਜਯੰਤ ਪਾਂਡਾ, ਭਾਜਪਾ ਦੇ ਸੂਬਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਸਾਬਕਾ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸਵਤੰਤਰਦੇਵ ਸਿੰਘ, ਭਾਜਪਾ ਦੇ ਸੰਗਠਨ ਜਨਰਲ ਸਕੱਤਰ ਧਰਮਪਾਲ, ਕੇਂਦਰੀ ਮੰਤਰੀ ਅਤੇ ਅਮੇਠੀ ਸੀਟ ਤੋਂ ਉਮੀਦਵਾਰ ਸਮ੍ਰਿਤੀ ਇਰਾਨੀ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਭਾਜਪਾ ਸੰਗਠਨ ਅਤੇ ਸੂਬਾ ਸਰਕਾਰ ਵਿਚ ਸਰਗਰਮ ਦਿਖਣ ਵਾਲੇ ਐਸ. ਪੀ. ਸਿੰਘ ਬਘੇਲ, ਬੀ. ਐਲ.ਵਰਮਾ, ਸੰਜੀਵ ਕੁਮਾਰ ਬਲਿਆਨ, ਡਾ. ਲਕਸ਼ਮੀਕਾਂਤ ਵਾਜਪਾਈ, ਧਰਮਪਾਲ ਸਿੰਘ, ਜੈਵੀਰ ਸਿੰਘ, ਨਰਿੰਦਰ ਕਸ਼ਯਪ, ਅਸੀਮ ਅਰੁਣ, ਕਪਿਲਦੇਵ ਅਗਰਵਾਲ, ਸੁਰਿੰਦਰ ਸਿੰਘ ਨਾਗਰ, ਚੌਧਰੀ ਲਕਸ਼ਮੀ ਨਰਾਇਣ, ਸੁਨੀਲ ਸ਼ਰਮਾ, ਬੇਬੀ ਰਾਣੀ ਮੌਰੀਆ, ਹੇਮਾ ਮਾਲਿਨੀ, ਡਾ. ਅੱਬਾਸ ਨਕਵੀ, ਸੋਮੇਂਦਰ ਤੋਮਰ, ਜਸਵੰਤ ਸੈਣੀ, ਦਾਨਿਸ਼ ਆਜ਼ਾਦ, ਗੀਤਾ ਸ਼ਾਕਿਆ, ਅਸ਼ਵਨੀ ਤਿਆਗੀ, ਸੁਭਾਸ਼ ਯਦੂਵੰਸ਼, ਸਤੇਂਦਰ ਸਿਸੋਦੀਆ, ਸੰਤੋਸ਼ ਸਿੰਘ, ਦੁਰਵਿਜੇ ਸਿੰਘ ਸ਼ਾਕਿਆ ਨੂੰ ਵੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।
