ਨਵੀਂ ਦਿੱਲੀ, 08 ਅਪ੍ਰੈਲ । ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੱਜ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਦੇ ਸਮਰਥਨ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ। ਬੀਜੇਪੀ ਨੇ ਜੇਪੀ ਨੱਡਾ ਦਾ ਅੱਜ ਦਾ ਚੋਣ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਜਪਾ ਦੇ ਐਕਸ ਹੈਂਡਲ ਮੁਤਾਬਕ ਪਾਰਟੀ ਪ੍ਰਧਾਨ ਦੁਪਹਿਰ 12 ਵਜੇ ਉੱਤਰ ਪ੍ਰਦੇਸ਼ ਦੇ ਰਾਮਪੁਰ ਪਹੁੰਚਣਗੇ। ਰਾਮਪੁਰ ਦੇ ਭਾਰਤ ਮੈਦਾਨ ‘ਚ ਭਾਜਪਾ ਦੀ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਨੱਡਾ ਦੁਪਹਿਰ 1:30 ਵਜੇ ਬਿਜਨੌਰ ਜ਼ਿਲ੍ਹੇ ਦੇ ਧਾਮਪੁਰ ਪਹੁੰਚਣਗੇ। ਉਹ ਇੱਥੇ ਪ੍ਰਿਅੰਕਾ ਮਾਡਰਨ ਪਬਲਿਕ ਸਕੂਲ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਅਖੀਰ ਸ਼ਾਮ ਨੂੰ ਉਹ ਰਾਜਸਥਾਨ ਜਾਣਗੇ। ਪਾਰਟੀ ਦੇ ਐਕਸ ਹੈਂਡਲ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਨੱਡਾ ਸ਼ਾਮ 4.30 ਵਜੇ ਹਨੂੰਮਾਨਗੜ੍ਹ ‘ਚ ਸੰਗਰੀਆ ਦੀ ਧਾਨ ਕੀ ਮੰਡੀ ‘ਚ ਭਾਜਪਾ ਦੀ ਜਨਸਭਾ ‘ਚ ਹਿੱਸਾ ਲੈਣਗੇ।
