ਚੰਡੀਗੜ੍ਹ, 26 ਸਤੰਬਰ । ਬੀ. ਐੱਸ. ਐੱਫ. ਨੇ ਸੋਮਵਾਰ ਰਾਤ ਅਟਾਰੀ ਬਾਰਡਰ ’ਤੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਇੱਕ ਖੇਤ ਵਿੱਚ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੀ ਨੌਰਥ ਜ਼ੋਨ ਕੌਂਸਲ ਦੀ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਉੱਤਰੀ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਹਿੱਸਾ ਲੈ ਰਹੇ ਹਨ।
ਬੀ. ਐੱਸ. ਐੱਫ. ਨੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਇਹ ਡਰੋਨ ਰਾਤ ਨੂੰ ਅੰਮ੍ਰਿਤਸਰ ਖੇਤਰ ਵਿੱਚ ਘੁਸਪੈਠ ਕਰ ਗਿਆ। ਇਸ ਰਾਹੀਂ ਹੈਰੋਇਨ ਦੀ ਖੇਪ ਭੇਜੀ ਗਈ ਸੀ, ਪਰ ਇਹ ਸਰਹੱਦ ’ਤੇ ਹੀ ਹਾਦਸਾਗ੍ਰਸਤ ਹੋ ਕੇ ਪਿੰਡ ਧਨੋਏ ਖੁਰਦ ਦੇ ਖੇਤਾਂ ’ਚ ਜਾ ਡਿੱਗਿਆ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਇਸ ਨੂੰ ਜ਼ਬਤ ਕਰ ਲਿਆ। ਹੁਣ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
