ਨਵੀਂ ਦਿੱਲੀ, 15 ਅਪ੍ਰੈਲ । ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਤਿੰਨ ਰਾਜਾਂ ਤ੍ਰਿਪੁਰਾ, ਮਣੀਪੁਰ ਅਤੇ ਰਾਜਸਥਾਨ ਦੇ ਚੋਣ ਦੌਰੇ ‘ਤੇ ਹੋਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 400 ਪਾਰ ਦੇ ਟੀਚੇ ਦੇ ਸੱਦੇ ਨੂੰ ਪੂਰਾ ਕਰਨ ਲਈ ਦੋ ਥਾਵਾਂ ‘ਤੇ ਜਨ ਸਭਾਵਾਂ ਅਤੇ ਇੱਕ ਥਾਂ ‘ਤੇ ਰੋਡ ਸ਼ੋਅ ਕਰਨਗੇ। ਅਮਿਤ ਸ਼ਾਹ ਦੇ ਅੱਜ ਦੇ ਚੋਣ ਪ੍ਰੋਗਰਾਮ ਦਾ ਵੇਰਵਾ ਭਾਜਪਾ ਨੇ ਆਪਣੇ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਜਪਾ ਦੇ ਐਕਸ ਹੈਂਡਲ ਮੁਤਾਬਕ ਕੇਂਦਰੀ ਮੰਤਰੀ ਸ਼ਾਹ ਸਵੇਰੇ 11 ਵਜੇ ਸਭ ਤੋਂ ਪਹਿਲਾਂ ਤ੍ਰਿਪੁਰਾ ‘ਚ ਹੋਣਗੇ। ਉਹ ਤ੍ਰਿਪੁਰਾ ਪੂਰਬੀ ਲੋਕ ਸਭਾ ਹਲਕੇ ਦੇ ਅਗਰਤਲਾ ਵਿੱਚ ਪੀਡਬਲਯੂਡੀ ਫੀਲਡ ਵਿੱਚ ਆਯੋਜਿਤ ਭਾਜਪਾ ਦੀ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਹ ਦੁਪਹਿਰ 1:30 ਵਜੇ ਇੰਫਾਲ ‘ਚ ਹੋਣਗੇ। ਉਹ ਅੰਦਰੂਨੀ ਮਣੀਪੁਰ ਲੋਕ ਸਭਾ ਹਲਕੇ ਵਿੱਚ ਭਾਜਪਾ ਲਈ ਪ੍ਰਚਾਰ ਕਰਨ ਲਈ ਇੰਫਾਲ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਭਾਜਪਾ ਮੁਤਾਬਕ ਕੇਂਦਰੀ ਮੰਤਰੀ ਅਮਿਤ ਸ਼ਾਹ ਅਖੀਰ ’ਚ ਰਾਜਪੂਤਾਨਾ ਸੂਬੇ ਰਾਜਸਥਾਨ ਦੇ ਦੌਰੇ ‘ਤੇ ਪਹੁੰਚਣਗੇ। ਸ਼ਾਹ ਸ਼ਾਮ 6 ਵਜੇ ਰਾਜਸਥਾਨ ਦੀ ਰਾਜਧਾਨੀ ਪਿੰਕ ਸਿਟੀ ਜੈਪੁਰ ‘ਚ ਭਾਜਪਾ ਦੇ ਵਿਸ਼ਾਲ ਰੋਡ ਸ਼ੋਅ ‘ਚ ਹਿੱਸਾ ਲੈਣਗੇ। ਇਹ ਰੋਡ ਸ਼ੋਅ ਸਾਂਗਾਨੇਰੀ ਤੋਂ ਸ਼ੁਰੂ ਹੋਵੇਗਾ।
