ਸ੍ਰੀਨਗਰ, 28 ਸਤੰਬਰ (ਹਿ. ਸ.)। ਭਾਰਤ ਸਰਕਾਰ ਨੇ ਆਈ. ਪੀ. ਐੱਸ. ਅਧਿਕਾਰੀ ਰਾਕੇਸ਼ ਬਲਵਾਲ ਨੂੰ ਮਣੀਪੁਰ ਕੇਡਰ ਵਿੱਚ ਸਮੇਂ ਤੋਂ ਪਹਿਲਾਂ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਭਾਰਤ ਸਰਕਾਰ ਦੇ ਡਿਪਟੀ ਸਕੱਤਰ ਦੇ ਹੁਕਮਾਂ ਅਨੁਸਾਰ, ਆਈ. ਪੀ. ਐਸ. ਅਧਿਕਾਰੀ (ਐੱਮ. ਏ. – 2012) ਰਾਕੇਸ਼ ਬਲਵਾਲ ਨੂੰ ਏ. ਜੀ. ਐੱਮ. ਯੂ. ਟੀ. ਤੋਂ ਵਾਪਸ ਮਣੀਪੁਰ ਕੇਡਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਦੇਸ਼ ਦੀ ਕਾਪੀ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਤੋਂ ਬਾਅਦ ਪਾਸ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੇ ਲਗਭਗ ਇਕ ਮਹੀਨੇ ਬਾਅਦ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਕੇਸ਼ ਬਲਵਾਲ ਇਸ ਸਮੇਂ ਸ੍ਰੀਨਗਰ ਦੇ ਐੱਸ. ਐੱਸ. ਪੀ. ਵਜੋਂ ਤਾਇਨਾਤ ਹਨ ਅਤੇ ਹੁਣ ਮਣੀਪੁਰ ਵਿੱਚ ਤਾਇਨਾਤ ਹੋਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
