ਨਵੀਂ ਦਿੱਲੀ, 06 ਜਨਵਰੀ (ਹਿ.ਸ.)। ਭਾਰਤ ਪੁਲਾੜ ਦੇ ਖੇਤਰ ਵਿੱਚ ਇੱਕ ਹੋਰ ਰਿਕਾਰਡ ਬਣਾਉਣ ਦੇ ਬਹੁਤ ਨੇੜੇ ਹੈ। ਭਾਰਤ ਦਾ ਪਹਿਲਾ ਸੂਰਜ ਮਿਸ਼ਨ ਆਦਿਤਿਆ-ਐਲ ਵਨ ਸ਼ਨੀਵਾਰ ਸ਼ਾਮ 4 ਵਜੇ ਆਪਣੀ ਮੰਜ਼ਿਲ ‘ਤੇ ਪਹੁੰਚੇਗਾ। ਆਦਿਤਿਆ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਐੱਲ 1 (ਲੈਗਰੇਂਜ ਪੁਆਇੰਟ) ਦੇ ਨੇੜੇ ਇੱਕ ਆਰਬਿਟ ਵਿੱਚ ਰੱਖਿਆ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣੇ ਅਭਿਲਾਸ਼ੀ ਮਿਸ਼ਨ ਦੇ ਆਖਰੀ ਪੜਾਅ ਲਈ ਪੂਰੀ ਤਰ੍ਹਾਂ ਤਿਆਰ ਹੈ।
ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਵੱਲੋਂ ਇਤਿਹਾਸ ਰਚਣ ਦਾ ਸਿਲਸਿਲਾ ਜਾਰੀ ਹੈ। ਇਸਰੋ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਬਲੈਕ ਹੋਲ ਦਾ ਅਧਿਐਨ ਕਰਨ ਲਈ ਇੱਕ ਸੈਟੇਲਾਈਟ ਲਾਂਚ ਕਰਕੇ ਦੁਨੀਆ ’ਚ ਧਾਕ ਜਮਾਈ। ਇਸ ਲੜੀ ‘ਚ ਭਾਰਤ ਦਾ ਪਹਿਲਾ ਸੂਰਜ ਮਿਸ਼ਨ ਆਦਿਤਿਆ ਐੱਲ ਵਨ ਸ਼ਨੀਵਾਰ ਸ਼ਾਮ 4 ਵਜੇ ਆਪਣੇ ਟੀਚੇ ‘ਤੇ ਪਹੁੰਚ ਜਾਵੇਗਾ। ਇਸਰੋ ਇਸ ਨੂੰ ਕਮਾਂਡ ਦੇਵੇਗਾ ਅਤੇ ਇਸਨੂੰ ਐਲ ਵਨ ਪੁਆਇੰਟ ਹੈਲੋ ਔਰਬਿਟ ਵਿੱਚ ਪਹੁੰਚਾਵੇਗਾ। ਇਸ ਦੇ ਨਾਲ 2 ਸਤੰਬਰ ਨੂੰ ਸਵੇਰੇ 11:50 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸ਼ੁਰੂ ਹੋਈ ਸੂਰਜ ਵੱਲ ਦੀ 15 ਲੱਖ ਕਿਲੋਮੀਟਰ ਦੀ ਯਾਤਰਾ ਆਪਣੀ ਮੰਜ਼ਿਲ ‘ਤੇ ਪਹੁੰਚੇਗੀ। ਸੂਰਜ ਦਾ ਅਧਿਐਨ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਮਿਸ਼ਨ ਹੈ।ਇਸ ਮਿਸ਼ਨ ਦੀ ਸਫਲਤਾ ‘ਤੇ ਅਮਰੀਕਾ ਤੋਂ ਬਾਅਦ ਭਾਰਤ ਹੀ ਅਜਿਹਾ ਦੇਸ਼ ਹੋਵੇਗਾ ਜਿਸ ਦਾ ਪੁਲਾੜ ਯਾਨ ਇਸ ਮੁਕਾਮ ‘ਤੇ ਪਹੁੰਚੇਗਾ।
ਆਦਿਤਿਆ ਐਲ ਵਨ ਮਿਸ਼ਨ ਨੂੰ ਪੰਜ ਸਾਲਾਂ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਜੇਕਰ ਸਹੀ ਸਲਾਮਤ ਰਿਹਾ ਤਾਂ ਇਹ 10-15 ਸਾਲਾਂ ਤੱਕ ਕੰਮ ਕਰ ਸਕਦਾ ਹੈ। ਸੂਰਜ ਨਾਲ ਸਬੰਧਤ ਡਾਟਾ ਭੇਜ ਸਕਦਾ ਹੈ।
ਕੀ-ਕੀ ਹੋਇਆ
– 2 ਸਤੰਬਰ 2023 ਨੂੰ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਆਦਿਤਿਆ ਐੱਲ ਵਨ ਦੀ ਲਾਂਚਿੰਗ।
– 03-15 ਸਤੰਬਰ ਨੂੰ ਪੁਲਾੜ ਯਾਨ ਨੇ ਵੱਖ-ਵੱਖ ਪੜਾਅ ਪੂਰੇ ਕੀਤੇ।
– 19 ਸਤੰਬਰ ਨੂੰ ਸੂਰਜ-ਧਰਤੀ ਐੱਲ1 ਬਿੰਦੂ ਵੱਲ ਵਧਿਆ।
– 30 ਸਤੰਬਰ ਨੂੰ ਧਰਤੀ ਦੇ ਪ੍ਰਭਾਵ ਦੇ ਖੇਤਰ ਤੋਂ ਬਾਹਰ ਨਿਕਲਿਆ।
– 01 ਦਸੰਬਰ ਨੂੰ ਆਦਿਤਿਆ ਸੋਲਰ ਵਿੰਡ ਪਾਰਟੀਕਲਜ਼ ਪ੍ਰਯੋਗ ’ਚ ਸੋਲਰ ਵਿੰਡ ਆਇਨ ਸਪੈਕਟ੍ਰੋਮੀਟਰ ਪੇਲੋਡ ਸ਼ੁਰੂ।
– 6 ਜਨਵਰੀ ਨੂੰ ਆਦਿਤਿਆ ਐੱਲ ਵਨ ਪੁਲਾੜ ਯਾਨ ਮੰਜ਼ਿਲ ਦੇ ਆਰਬਿਟ ‘ਤੇ ਪਹੁੰਚੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
