
ਅਹਿਮਦਾਬਾਦ, 19 ਨਵੰਬਰ (ਹਿ.ਸ.)। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਐਤਵਾਰ ਨੂੰ ਫਾਈਨਲ ਮੈਚ ਦੌਰਾਨ ਇਕ ਨੌਜਵਾਨ ਸਟੇਡੀਅਮ ਤੋਂ ਪਿੱਚ ‘ਤੇ ਪਹੁੰਚ ਗਿਆ। ਮੈਚ ਦੌਰਾਨ ਜਦੋਂ ਇਹ ਨੌਜਵਾਨ ਮੈਦਾਨ ਵਿੱਚ ਪਹੁੰਚਿਆ ਤਾਂ ਭਾਰਤੀ ਬੱਲੇਬਾਜ਼ ਬੱਲੇਬਾਜ਼ੀ ਕਰ ਰਹੇ ਸਨ। ਨੌਜਵਾਨ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਨੌਜਵਾਨ ਮੈਦਾਨ ਵਿੱਚ ਦਾਖ਼ਲ ਹੋਇਆ ਤਾਂ ਮੈਚ ਵਿੱਚ ਵਿਘਨ ਪਿਆ। ਬਾਅਦ ‘ਚ ਨੌਜਵਾਨ ਨੂੰ ਸੁਰੱਖਿਆ ਬਲਾਂ ਨੇ ਫੜ ਲਿਆ ਅਤੇ ਅਹਿਮਦਾਬਾਦ ਦੀ ਚਾਂਦਖੇੜਾ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਗਿਆ ਕਿ ਨੌਜਵਾਨ ਫਿਲਸਤੀਨ ਦਾ ਸਮਰਥਨ ਕਰਦਾ ਹੋਇਆ ਆਪਣੀ ਟੀ-ਸ਼ਰਟ ‘ਤੇ ਸਟਾਪ ਬਾਬਿੰਗ ਫਿਲਸਤੀਨ ਅਤੇ ਰਿਲੀਜ਼ ਫਿਲਸਤੀਨ ਦਾ ਸਲੋਗਨ ਲਿਖੇ ਹੋਏ ਸੀ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੱਚ ‘ਤੇ ਪਹੁੰਚਿਆ ਨੌਜਵਾਨ ਆਸਟ੍ਰੇਲੀਆ ਦਾ ਨਾਗਰਿਕ ਹੈ। ਇਸ ਦਾ ਨਾਮ ਵੇਨ ਜਾਨਸਨ ਦੱਸਿਆ ਜਾ ਰਿਹਾ ਹੈ। ਨੌਜਵਾਨ ਨੇ ਫਿਲਸਤੀਨ ਦੇ ਝੰਡੇ ਵਾਲਾ ਮਾਸਕ ਵੀ ਪਾਇਆ ਹੋਇਆ ਸੀ। ਸਟੇਡੀਅਮ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਫੜ ਲਿਆ। ਸ਼ੁਰੂਆਤੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਵਿਰਾਟ ਕੋਹਲੀ ਦਾ ਪ੍ਰਸ਼ੰਸਕ ਹੈ ਅਤੇ ਇਸੇ ਲਈ ਉਸਨੇ ਵਿਰਾਟ ਦੇ ਨੇੜੇ ਜਾ ਕੇ ਉਸਨੂੰ ਗਲੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਨੌਜਵਾਨ ਵੱਲੋਂ ਪਿੱਚ ‘ਤੇ ਪਹੁੰਚਣ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਣਾਲੀ ਨੂੰ ਤੋੜਨ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਨੌਜਵਾਨ ਰੇਲਿੰਗ ਤੋਂ ਛਾਲ ਮਾਰ ਕੇ ਸਟੇਡੀਅਮ ‘ਚ ਪਹੁੰਚ ਗਿਆ। ਸਟੇਡੀਅਮ ਦੇ ਆਲੇ-ਦੁਆਲੇ 6 ਹਜ਼ਾਰ ਪੁਲਿਸ ਮੁਲਾਜ਼ਮ ਅਤੇ ਬਾਹਰੋਂ 10 ਹਜ਼ਾਰ ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਸਭ ਦੇ ਬਾਵਜੂਦ ਨੌਜਵਾਨ ਪਿੱਚ ਤੱਕ ਪਹੁੰਚ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
