ਨਵੀਂ ਦਿੱਲੀ, 26 ਨਵੰਬਰ (ਹਿ.ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਵਿੱਚ ਅੱਜ (ਐਤਵਾਰ) ਨੂੰ ਸੰਵਿਧਾਨ ਦਿਵਸ ਮਨਾਇਆ ਜਾਵੇਗਾ। ਭਾਰਤੀ ਕਾਨੂੰਨ ਸੰਸਥਾਨ ਦੇ ਸਹਿਯੋਗ ਨਾਲ ਕਾਨੂੰਨ ਅਤੇ ਨਿਆਂ ਮੰਤਰਾਲੇ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਇਸ ਸ਼ਾਨਦਾਰ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਹੋਣਗੇ।
ਅੱਜ ਦੇ ਹੀ ਦਿਨ 1949 ਵਿੱਚ ਭਾਰਤ ਦੇ ਲੋਕਾਂ ਨੇ ਸੰਵਿਧਾਨ ਨੂੰ ਅਪਣਾਇਆ ਸੀ। ਇਸ ਸਾਲ ਜਸ਼ਨਾਂ ਦੇ ਹਿੱਸੇ ਵਜੋਂ ਇੱਕ ਸਿੰਪੋਜ਼ੀਅਮ ਹੋਵੇਗਾ। ਇਸ ’ਚ ਪੰਜ ਤਕਨੀਕੀ ਸੈਸ਼ਨ ਹੋਣਗੇ। ਆਮ ਤੌਰ ‘ਤੇ, ਸੰਵਿਧਾਨ ਨੂੰ ਨਿਯਮਾਂ ਅਤੇ ਉਪ-ਨਿਯਮਾਂ ਦਾ ਲਿਖਤੀ ਦਸਤਾਵੇਜ਼ ਕਿਹਾ ਜਾਂਦਾ ਹੈ ਜਿਸ ਦੇ ਆਧਾਰ ‘ਤੇ ਕਿਸੇ ਦੇਸ਼ ਦੀ ਸਰਕਾਰ ਕੰਮ ਕਰਦੀ ਹੈ।
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਦੁਨੀਆਂ ਵਿੱਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੱਸਦੀ ਹੈ ਕਿ ਸੰਵਿਧਾਨ ਦੀ ਸ਼ਕਤੀ ਸਿੱਧੇ ਤੌਰ ‘ਤੇ ਲੋਕਾਂ ਵਿੱਚ ਨਿਯਤ ਹੁੰਦੀ ਹੈ। ਨਾਲ ਹੀ, ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਇਹ ਤੱਤਾਂ ਅਤੇ ਮੂਲ ਭਾਵਨਾ ਦੇ ਨਜ਼ਰੀਏ ਪੱਖੋਂ ਵਿਲੱਖਣ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
