ਅਲਵਰ, 26 ਸਤੰਬਰ (ਹਿ. ਸ.)। ਰਾਜਸਥਾਨ ਦੇ ਕੋਟਪੁਤਲੀ ਬਹਿਰੋੜ ਜ਼ਿਲ੍ਹੇ ਵਿੱਚ ਈਡੀ ਦੀਆਂ ਟੀਮਾਂ ਨੇ ਰਾਜਸਥਾਨ ਦੇ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਨਾਲ ਜੁੜੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਨੇੜਲੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਰਾਜੇਂਦਰ ਯਾਦਵ ਨੂੰ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ। ਦਿੱਲੀ ਤੋਂ ਈਡੀ ਦੀਆਂ ਟੀਮਾਂ ਮੰਗਲਵਾਰ ਸਵੇਰੇ ਹੀ ਕਾਰਵਾਈ ਲਈ ਦਿੱਲੀ ਅਤੇ ਕੋਟਪੁਤਲੀ ਪਹੁੰਚ ਗਈਆਂ ਸਨ।
ਈਡੀ ਦੇ ਸੂਤਰਾਂ ਮੁਤਾਬਕ ਮੰਗਲਵਾਰ ਸਵੇਰੇ ਕੋਟਪੁਤਲੀ ਅਤੇ ਬਹਿਰੋੜ ’ਚ ਰਾਜੇਂਦਰ ਯਾਦਵ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਉਦੋਂ ਤੋਂ ਹੀ ਮੌਕੇ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਠਿਕਾਣਿਆਂ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਅਤੇ ਅਧਿਕਾਰੀ ਅੰਦਰੋਂ ਕਾਰਵਾਈ ਕਰ ਰਹੇ ਹਨ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਿਹਾ ਪਰ ਮੰਨਿਆ ਜਾ ਰਿਹਾ ਹੈ ਕਿ ਮਿਡ-ਡੇ-ਮੀਲ ’ਚ ਭ੍ਰਿਸ਼ਟਾਚਾਰ ਸਮੇਤ ਕਈ ਬੇਨਿਯਮੀਆਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੇ ਇਕ ਸਾਲ ਪਹਿਲਾਂ 7 ਸਤੰਬਰ 2022 ਨੂੰ ਮੰਤਰੀ ਰਾਜੇਂਦਰ ਯਾਦਵ ਦੇ 53 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਯਾਦਵ ਦੇ ਸਿੱਖਿਆ ਨਾਲ ਜੁੜੇ ਕਈ ਕਾਰੋਬਾਰ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
