ਰਾਏਬਰੇਲੀ, 06 ਦਸੰਬਰ (ਹਿ. ਸ.)। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਦੇ ਲਾਲਗੰਜ ਸਥਿਤ ਮਾਡਰਨ ਰੇਲ ਕੋਚ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਅੱਖਾਂ ਦੇ ਸਰਜਨ ਨੇ ਮੰਗਲਵਾਰ ਰਾਤ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸੁਪਰਡੈਂਟ ਆਲੋਕ ਪ੍ਰਿਯਾਦਰਸ਼ੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੇ ਜਾਂਚ ਕੀਤੀ ਹੈ। 2017 ਬੈਚ ਦੇ ਸਹਾਇਕ ਡਵੀਜ਼ਨ ਮੈਡੀਕਲ ਅਫ਼ਸਰ (ਅੱਖਾਂ ਦੇ ਮਾਹਿਰ) ਡਾ. ਅਰੁਣ ਸਿੰਘ ਰੇਲ ਕੋਚ ਫੈਕਟਰੀ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹ ਮਾਨਸਿਕ ਤਣਾਅ ਤੋਂ ਪੀੜਤ ਸਨ। ਪੁਲਿਸ ਸੁਪਰਡੈਂਟ ਪ੍ਰਿਯਾਦਰਸ਼ੀ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚਿਆਂ ਨੂੰ ਕੋਈ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਿਰ ‘ਤੇ ਵਾਰ ਕੀਤਾ ਗਿਆ। ਰਿਹਾਇਸ਼ ਤੋਂ ਡਾਕਟਰ, ਉਨ੍ਹਾਂ ਦੀ ਪਤਨੀ ਅਰਚਨਾ ਸਿੰਘ, 12 ਸਾਲਾ ਬੇਟੀ ਅਦੀਵਾ ਅਤੇ ਚਾਰ ਸਾਲਾ ਬੇਟੇ ਆਰਵ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਡਾ. ਅਰੁਣ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੌਰਾ ਥਾਣੇ ਦੇ ਪਿੰਡ ਫਰਦਹਾ ਦੇ ਨਿਵਾਸੀ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
