ਭੋਪਾਲ, 05 ਅਕਤੂਬਰ (ਹਿ. ਸ.)। ਸੂਬਾ ਸਰਕਾਰ ਨੇ ਵੀਰਵਾਰ ਨੂੰ ਮੈਹਰ ਅਤੇ ਪਾਂਢੁਰਣਾਂ ਨੂੰ ਨਵੇਂ ਜ਼ਿਲ੍ਹੇ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਛਲੇ ਮਹੀਨੇ ਹੀ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ।
ਇਨ੍ਹਾਂ ਦੋ ਨਵੇਂ ਜ਼ਿਲ੍ਹਿਆਂ ਦੇ ਪ੍ਰਸਤਾਵਾਂ ਨੂੰ ਬੁੱਧਵਾਰ ਦੇਰ ਰਾਤ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਅਤੇ ਮਾਲ ਵਿਭਾਗ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਛਿੰਦਵਾੜਾ ਜ਼ਿਲ੍ਹੇ ਤੋਂ ਅਲੱਗ ਕਰਕੇ ਪਾਂਢੁਰਣਾ ਨੂੰ ਅਤੇ ਸਤਨਾ ਜ਼ਿਲ੍ਹੇ ਤੋਂ ਅਲੱਗ ਕਰਕੇ ਮੈਹਰ ਜਿਲ੍ਹਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ 55 ਜ਼ਿਲ੍ਹੇ ਹੋ ਗਏ ਹਨ। ਇਸ ਤੋਂ ਪਹਿਲਾਂ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਮਊਗੰਜ ਨੂੰ ਰੀਵਾ ਤੋਂ ਵੱਖ ਕਰਕੇ ਸੂਬੇ ਦਾ 53ਵਾਂ ਜ਼ਿਲ੍ਹਾ ਬਣਾਇਆ ਗਿਆ ਸੀ।
ਇਸਦੇ ਨਾਲ ਹੀ ਉਜੈਨ ਜ਼ਿਲ੍ਹੇ ਵਿੱਚ ਮੰਤਰੀ ਮੰਡਲ ਵੱਲੋਂ ਨਵੀਂ ਤਹਿਸੀਲ ਉਨਹੇਲ, ਜ਼ਿਲ੍ਹਾ ਬਾਲਾਘਾਟ ’ਚ ਨਵੀਂ ਤਹਿਸੀਲ ਲਾਮਤਾ, ਜ਼ਿਲ੍ਹਾ ਰਾਏਸੇਨ ਵਿੱਚ ਨਵੀਂ ਤਹਿਸੀਲ ਬਮਹੋਰੀ ਅਤੇ ਸੁਲਤਾਨਗੰਜ, ਮੰਦਸੌਰ ਵਿੱਚ ਨਵੀਂ ਤਹਿਸੀਲ ਕਿਆਮਪੁਰ ਦਾ ਗਠਨ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
