ਚੰਡੀਗੜ੍ਹ, 05 ਨਵੰਬਰ (ਹਿ. ਸ.)। ਮੋਗਾ ਜ਼ਿਲ੍ਹੇ ਵਿੱਚ ਐਤਵਾਰ ਤੜਕਸਾਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ’ਚ ਇਕ ਵਿਆਹ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਲਾੜੇ ਸਮੇਤ 3 ਦੀ ਮੌਤ ਗਈ। ਜਾਣਕਾਰੀ ਅਨੁਸਾਰ ਵਿਆਹ ਵਾਲੀ ਕਾਰ ਫਾਜ਼ਿਲਕਾ ਤੋਂ ਲੁਧਿਆਣਾ ਦੇ ਬੱਦੋਵਾਲ ਆ ਰਹੀ ਸੀ ਕਿ ਮੋਗਾ ਦੇ ਅਜੀਤਵਾਲ ਨੇੜੇ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਲਾੜੇ ਸੁਖਬਿੰਦਰ ਸਿੰਘ, ਅੰਗਰੇਜ਼ ਸਿੰਘ ਅਤੇ ਚਾਰ ਸਾਲਾ ਬੱਚੇ ਅਰਸ਼ਦੀਪ ਦੀ ਮੌਤ ਹੋ ਗਈ।
ਹਾਦਸੇ ’ਚ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਜਗਰਾਓਂ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਡੋਲੀ ਵਾਲੀ ਕਾਰ ਅਬੋਹਰ ਸਾਈਡ ਤੋਂ ਆ ਰਹੀ ਸੀ। ਕਾਰ ‘ਚ ਸਵਾਰ ਲੋਕਾਂ ਨੇ ਲੁਧਿਆਣਾ ਨੇੜੇ ਬੱਦੋਵਾਲ ਵਿਖੇ ਸਮੂਹਿਕ ਸਮਾਗਮ ’ਚ ਸ਼ਾਮਲ ਹੋਣਾ ਸੀ ਜੋ ਸਵੇਰੇ 5 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
