ਨਵੀਂ ਦਿੱਲੀ, 11 ਜਨਵਰੀ (ਹਿ.ਸ.)। ਆਮ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ, ਨਵੀਂ ਦਿੱਲੀ ਵਿਖੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਇੱਕ ਕਾਨਫਰੰਸ ਦਾ ਆਯੋਜਨ ਕੀਤਾ।
ਕਮਿਸ਼ਨ ਅਨੁਸਾਰ ਇਸ ਮੌਕੇ ਈ.ਸੀ.ਆਈ. ਵੈੱਬਸਾਈਟ ਦਾ ਨਵਾਂ ਸੰਸਕਰਣ ਵੀ ਲਾਂਚ ਕੀਤਾ ਗਿਆ। ਈ.ਸੀ.ਆਈ. ਵੈੱਬਸਾਈਟ ਨੂੰ ਸਾਰੇ ਹਿੱਸੇਦਾਰਾਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਬਿਹਤਰ ਅਨੁਭਵ ਅਤੇ ਜਾਣਕਾਰੀ ਤੱਕ ਆਸਾਨ ਪਹੁੰਚ ਲਈ ਮੁੜ ਡਿਜ਼ਾਇਨ ਕੀਤਾ ਗਿਆ ਹੈ। ਵੈੱਬਸਾਈਟ ਵਿੱਚ ਇੱਕ ਸਮਰਪਿਤ ਸੈਕਸ਼ਨ ਹੈ ਜਿੱਥੇ ਵੋਟਰ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਇੱਕ ਥਾਂ ‘ਤੇ ਸਾਰੀਆਂ ਸੰਬੰਧਿਤ ਜਾਣਕਾਰੀ, ਸੇਵਾਵਾਂ, ਆਈਟੀ ਪਲੇਟਫਾਰਮ ਅਤੇ ਉਨ੍ਹਾ ਦੀ ਸਹੂਲਤ ਲਈ ਤਿਆਰ ਕੀਤੀਆਂ ਐਪਸ ਤੱਕ ਪਹੁੰਚ ਕਰ ਸਕਦੇ ਹਨ।
ਕਮਿਸ਼ਨ ਦੇ ਅਨੁਸਾਰ, 2023 ਵਿੱਚ ਹਾਲ ਹੀ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਅਨੁਭਵਾਂ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਲਈ 11 ਤੋਂ 12 ਜਨਵਰੀ ਤੱਕ ਦੋ ਦਿਨਾਂ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਚੋਣ ਯੋਜਨਾਬੰਦੀ, ਖਰਚੇ ਦੀ ਨਿਗਰਾਨੀ, ਵੋਟਰ ਸੂਚੀ, ਆਈ.ਟੀ. ਐਪਲੀਕੇਸ਼ਨਾਂ, ਡਾਟਾ ਪ੍ਰਬੰਧਨ, ਈਵੀਐੱਮ/ਵੀਵੀਪੀਏਟੀ, ਸਵੀਪ ਰਣਨੀਤੀ, ਮੀਡੀਆ ਅਤੇ ਸੰਚਾਰ ‘ਤੇ ਥੀਮੈਟਿਕ ਚਰਚਾ ਵੀ ਹੋਵੇਗੀ।
ਸੀਈਸੀ ਰਾਜੀਵ ਕੁਮਾਰ ਨੇ ਆਜ਼ਾਦ, ਨਿਰਪੱਖ, ਭਾਗੀਦਾਰੀ, ਸ਼ਾਂਤੀਪੂਰਨ ਅਤੇ ਲਾਲਚ ਰਹਿਤ ਚੋਣਾਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਚੋਣਾਂ ਵਾਲੇ ਰਾਜਾਂ ਦੇ ਸੀਈਓਜ਼ ਦੀ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
