ਮੁੰਬਈ, 28 ਸਤੰਬਰ (ਹਿ. ਸ.)। ਚੰਦਰਪੁਰ ਜ਼ਿਲੇ ਦੇ ਬੱਲਾਰਪੁਰ ਬਾਈਪਾਸ ਨੇੜੇ ਬੀਤੀ ਰਾਤ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਇਕ ਰਿਕਸ਼ਾ ’ਤੇ ਪਲਟ ਗਿਆ, ਜਿਸ ਕਾਰਨ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਤੁਰੰਤ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਮੁਤਾਬਕ ਬੁੱਧਵਾਰ ਦੇਰ ਰਾਤ ਇਕ ਤੇਜ਼ ਰਫਤਾਰ ਟਰੱਕ ਬਲਾਰ ਬਾਈਪਾਸ ’ਤੇ ਸਥਿਤ ਅਸ਼ਟਭੁਜਾ ਮੰਦਰ ਤੋਂ ਰੇਲਵੇ ਫਲਾਈਓਵਰ ਵੱਲ ਜਾ ਰਿਹਾ ਸੀ। ਅਚਾਨਕ ਟਰੱਕ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਟਰੱਕ ਨੇੜਿਓਂ ਲੰਘ ਰਹੇ ਰਿਕਸ਼ੇ ’ਤੇ ਪਲਟ ਗਿਆ। ਘਟਨਾ ’ਚ ਰਿਕਸ਼ਾ ਸਵਾਰ ਸੰਗੀਤਾ ਚਹਾਂਡੇ (56 ਸਾਲ), ਅਨੁਸ਼ਕਾ ਖੇਰਕਰ (22 ਸਾਲ), ਪ੍ਰਭਾਕਰ ਲੋਹੇ ਅਤੇ ਆਟੋ ਚਾਲਕ ਇਰਫਾਨ ਖਾਨ (49 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਚਾਰ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
