ਆਈਜ਼ੌਲ, 05 ਜਨਵਰੀ (ਹਿ.ਸ.)। ਮਿਜ਼ੋਰਮ ‘ਚ ਅੱਜ ਸਵੇਰੇ 7:18 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ।
ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਮਿਜ਼ੋਰਮ ਦਾ ਲੁੰਗਲੇਈ ਰਿਹਾ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.5 ਦਰਜ ਕੀਤੀ ਗਈ। ਤ੍ਰਿਪੁਰਾ ਦੇ ਕੁਝ ਹਿੱਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਮਿਆਂਮਾਰ ਦੀਆਂ ਕੁਝ ਥਾਵਾਂ ‘ਤੇ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਜ਼ਿਕਰਯੋਗ ਹੈ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਮਾਪੀ ਜਾਂਦੀ ਹੈ। ਜ਼ੀਰੋ ਤੋਂ 1.9 ਦੀ ਤੀਬਰਤਾ ਦੇ ਝਟਕੇ ਮਹਿਸੂਸ ਨਹੀਂ ਕੀਤੇ ਜਾਂਦੇ ਹਨ, ਪਰ 2 ਤੋਂ 2.9 ਤੀਬਰਤਾ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ। 3 ਤੋਂ 4.9 ਤੀਬਰਤਾ ਦੇ ਝਟਕਿਆਂ ਨੂੰ ਚੰਗੀ ਤਰ੍ਹਾਂ ਪਛਾਣਿਆ ਜਾ ਸਕਦਾ ਹੈ, ਪਰ ਜੇਕਰ ਇਨ੍ਹਾਂ ਦੀ ਤੀਬਰਤਾ 5 ਤੋਂ ਵੱਧ ਹੋਵੇ ਤਾਂ ਪੱਖੇ ਹਿੱਲਣ ਲੱਗ ਪੈਂਦੇ ਹਨ ਅਤੇ ਬਿਸਤਰੇ ਜਾਂ ਕੁਰਸੀ ‘ਤੇ ਬੈਠੇ ਹੋਏ ਵੀ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
