ਨਵੀਂ ਦਿੱਲੀ, 30 ਸਤੰਬਰ (ਹਿ. ਸ.)। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਵੱਛ ਭਾਰਤ ਮਿਸ਼ਨ ਦੇ ਨੌਂ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ 1 ਅਕਤੂਬਰ ਨੂੰ ਸਵੱਛਤਾ ਹੀ ਸੇਵਾ ਤਹਿਤ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇੱਕ ਘੰਟੇ ਵਿੱਚ 29,000 ਤੋਂ ਵੱਧ ਪ੍ਰੋਗਰਾਮ ਹੋਣਗੇ। ਇਹ ਪ੍ਰੋਗਰਾਮ ਆਂਗਣਵਾੜੀ ਕੇਂਦਰਾਂ, ਵਨ ਸਟਾਪ ਕੇਂਦਰਾਂ ਅਤੇ ਐਨਆਈਪੀਸੀਸੀਡੀ ਦੇ ਦਫ਼ਤਰਾਂ ਰਾਹੀਂ ਆਯੋਜਿਤ ਕੀਤੇ ਜਾਣਗੇ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਮੁਤਾਬਕ ਇਸ ਸਮਾਗਮ ਵਿੱਚ 15 ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਸਫਾਈ ਅਭਿਆਨ ਮੁੱਖ ਤੌਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਜਿਵੇਂ ਕਿ ਆਂਗਣਵਾੜੀ ਕੇਂਦਰਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਬੀਚਾਂ, ਸੈਰ-ਸਪਾਟਾ ਸਥਾਨਾਂ, ਨਦੀਆਂ ਦੇ ਕਿਨਾਰਿਆਂ, ਘਾਟਾਂ, ਨਾਲਿਆਂ ਆਦਿ ਦੇ ਜਨਤਕ ਖੇਤਰਾਂ ਵਿੱਚ ਚਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਵੱਛ ਭਾਰਤ ਮਿਸ਼ਨ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਵੱਡੀ ਪਹਿਲ ਹੈ। ਇਸ ਨੂੰ ਸਵੱਛਤਾ ਹੀ ਸੇਵਾ (ਐੱਸਐੱਚਐੱਸ)- 2023 ਨਾਮ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ 15 ਸਤੰਬਰ ਨੂੰ ਹੋਈ ਹੈ। ਇਹ 2 ਅਕਤੂਬਰ ਨੂੰ ਖਤਮ ਹੋਵੇਗੀ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਫਾਈ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
