ਮੁੰਬਈ, 27 ਦਸੰਬਰ (ਹਿ. ਸ.)। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਵਿੱਚ ਰਜਿਸਟਰਡ 121 ਮਦਰੱਸਿਆਂ ਨੂੰ ਆਧੁਨਿਕ ਬਣਾਉਣ ਲਈ 10-10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮਦਰੱਸਿਆਂ ਵਿੱਚ ਸਾਇੰਸ ਅਤੇ ਗਣਿਤ ਨੂੰ ਲਾਜ਼ਮੀ ਵਿਸ਼ੇ ਬਣਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਇਹ ਫੰਡ ਡਾਕਟਰ ਜ਼ਾਕਿਰ ਹੁਸੈਨ ਮਦਰੱਸਾ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਜਾਰੀ ਕੀਤੇ ਜਾਣਗੇ।
ਭਰੋਸੇਯੋਗ ਸੂਤਰਾਂ ਅਨੁਸਾਰ ਮਦਰੱਸਾ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਸੂਬੇ ਦੇ ਸਾਰੇ ਮਦਰੱਸਿਆਂ ‘ਚ ਲਾਇਬ੍ਰੇਰੀਆਂ ਦੀ ਸਥਾਪਨਾ, ਅਧਿਆਪਕਾਂ ਦੀਆਂ ਤਨਖਾਹਾਂ ਅਤੇ ਬੁਨਿਆਦੀ ਢਾਂਚੇ ‘ਤੇ ਕੰਮ ਹੋਵੇਗਾ। ਸੂਬਾ ਸਰਕਾਰ ਤੋਂ ਫੰਡ ਮੰਗਣ ਵਾਲੇ ਮਦਰੱਸਿਆਂ ਨੂੰ ਵਕਫ਼ ਬੋਰਡ ਕੋਲ ਰਜਿਸਟਰਡ ਕਰਵਾਉਣਾ ਹੋਵੇਗਾ। ਨਾਲ ਹੀ ਇਨ੍ਹਾਂ ਮਦਰੱਸਿਆਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣਾ ਹੋਵੇਗਾ। ਧਾਰਮਿਕ ਸਿੱਖਿਆ ਤੋਂ ਇਲਾਵਾ ਮਦਰੱਸਿਆਂ ਵਿੱਚ ਅਧਿਆਪਕਾਂ ਨੂੰ ਵਿਗਿਆਨ ਅਤੇ ਗਣਿਤ ਵੀ ਪੜ੍ਹਾਉਣਾ ਹੋਵੇਗਾ। ਮਦਰੱਸਿਆਂ ‘ਚ ਠੇਕੇ ‘ਤੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਤਨਖਾਹ ਸੂਬਾ ਸਰਕਾਰ ਦੇਵੇਗੀ। ਇਸੇ ਤਰ੍ਹਾਂ ਇੱਕ ਇਮਾਰਤ ਵਿੱਚ ਸਿਰਫ਼ ਇੱਕ ਮਦਰੱਸਾ ਹੀ ਚੱਲਣ ਦਿੱਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
