ਨਵੀਂ ਦਿੱਲੀ, 13 ਅਕਤੂਬਰ (ਹਿ. ਸ.)। ਇਜ਼ਰਾਈਲ ਵਿੱਚ ਫਸੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਦੇ ਅਪ੍ਰੇਸ਼ਨ ਅਜੇ ਨੇ ਉਦਾਸ ਚਿਹਰਿਆਂ ‘ਤੇ ਮੁਸਕਾਨ ਵਾਪਸ ਲਿਆਂਦੀ ਹੈ। ਭਾਰਤੀ ਨਾਗਰਿਕਾਂ ਨੂੰ ਲੈ ਕੇ ਇਜ਼ਰਾਈਲ ਤੋਂ ਪਹਿਲੀ ਉਡਾਣ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਪਹਿਲੀ ਉਡਾਣ ਵਿੱਚ 212 ਭਾਰਤੀਆਂ ਨੂੰ ਇਜ਼ਰਾਈਲ ਤੋਂ ਸੁਰੱਖਿਅਤ ਲਿਆਂਦਾ ਗਿਆ ਹੈ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਜ਼ਰਾਈਲ ਤੋਂ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਕਦੇ ਵੀ ਕਿਸੇ ਭਾਰਤੀ ਨੂੰ ਨਹੀਂ ਛੱਡੇਗੀ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਸੁਰੱਖਿਆ, ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਵਚਨਬੱਧ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੀ ਟੀਮ ਦੇ ਧੰਨਵਾਦੀ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਏਅਰ ਇੰਡੀਆ ਦੀ ਇਸ ਉਡਾਣ ਦੇ ਚਾਲਕ ਦਲ ਦਾ ਵੀ ਧੰਨਵਾਦ ਕੀਤਾ। ਇਜ਼ਰਾਈਲ ਤੋਂ ਵਾਪਸ ਆਈ ਸੀਮਾ ਬਲਸਾਰਾ ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਤਰਫੋਂ ਤੇਲ ਅਵੀਵ ਵਿੱਚ ਏਅਰਪੋਰਟ ਮੈਨੇਜਰ ਵਜੋਂ ਕੰਮ ਕਰ ਰਹੀ ਸੀ। ਉਹ ਪਿਛਲੇ 10 ਮਹੀਨਿਆਂ ਤੋਂ ਉੱਥੇ ਸੀ। ਸਾਨੂੰ ਉਥੋਂ ਕੱਢ ਲਿਆ ਗਿਆ। ਉੱਥੇ ਪਿਛਲੇ 4-5 ਦਿਨਾਂ ਤੋਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਅਸੀਂ ਉਸ ਸਥਿਤੀ ਦਾ ਸਾਹਮਣਾ ਕੀਤਾ। ਉਨ੍ਹਾਂ ਦਾ ਪਰਿਵਾਰ ਭਾਰਤ ਵਿੱਚ ਹੀ ਰਹਿੰਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
