ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਅੱਜ ਤੋਂ ਚੋਣ ਪ੍ਰਚਾਰ ‘ਚ ‘ਵਾਲ ਰਾਈਟਿੰਗ’ ਸ਼ੁਰੂ ਕਰੇਗੀ। ਭਾਜਪਾ ਨੇ ਆਪਣੇ ਐਕਸ ਹੈਂਡਲ ‘ਚ ਇਹ ਜਾਣਕਾਰੀ ਦਿੱਤੀ ਹੈ।
ਭਾਜਪਾ ਨੇ ਐਕਸ ਹੈਂਡਲ ‘ਤੇ ਲਿਖਿਆ ਹੈ, ”ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਵੀਂ ਦਿੱਲੀ ‘ਚ ‘ਲੋਕ ਸਭਾ ਚੋਣਾਂ-2024 ਸਬੰਧੀ ਵਾਲ ਰਾਈਟਿੰਗ’ ਪ੍ਰੋਗਰਾਮ ਦਾ ਉਦਘਾਟਨ ਕਰਨਗੇ।” ਇਹ ਮੇਹਰਚੰਦ ਮਾਰਕੀਟ (ਲੋਧੀ ਨਗਰ) ਤੋਂ ਦੁਪਹਿਰ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਸੋਮਵਾਰ ਤੋਂ ਦੇਸ਼ ਭਰ ‘ਚ ‘ਵਾਲ ਰਾਈਟਿੰਗ’ ਪ੍ਰੋਗਰਾਮ ਚਲਾਉਣ ਜਾ ਰਹੀ ਹੈ। ਇਸ ਮੁਹਿੰਮ ਰਾਹੀਂ ਭਾਜਪਾ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
