

ਅਯੁੱਧਿਆ, 20 ਜਨਵਰੀ (ਹਿ.ਸ.)। ਸ਼੍ਰੀ ਰਾਮ ਜਨਮ ਭੂਮੀ ਵਿਖੇ ਸ਼੍ਰੀ ਰਾਮ ਪ੍ਰਤਿਸ਼ਠਾ ਕਾਰਜ ਦੇ ਤਹਿਤ ਸ਼ਨੀਵਾਰ ਨੂੰ ਰੋਜ਼ਾਨਾ ਪੂਜਾ, ਹਵਨ, ਪਾਰਾਯਣ ਆਦਿ ਕਾਰਜਾਂ ਦੀ ਵੈਦਿਕ ਆਚਾਰੀਆ ਦੁਆਰਾ ਪੂਜਾ ਸ਼ੁਰੂ ਕਰਵਾ ਦਿੱਤੀ ਗਈ ਹੈ। ਸਵੇਰ ਦੀ ਪੂਜਾ ’ਚ ਸ਼ਕ੍ਰਾਧਿਵਾਸ, ਫਲਾਧਿਵਾਸ ਅਤੇ ਪ੍ਰਸ਼ਾਦ ਦਾ 81 ਕਲਸ਼ਾਂ ‘ਚ ਰੱਖੇ ਗਏ ਵੱਖ-ਵੱਖ ਅੋਸ਼ਧੀਯੁਕਤ ਜਲ ਨਾਲ ਸਵਪਨ ਕੀਤਾ ਜਾ ਰਿਹਾ ਹੈ। ਪ੍ਰਾਸਾਦ ਦਾ ਅਧਿਵਾਸਨ, ਪਿੰਡਿਕਾ ਅਧਿਵਾਸਨ, ਪੁਸ਼ਪਾਧਿਵਾਸਨ ਵੀ ਹੋ ਰਹੇ ਹਨ। ਰਸਮਾਂ ਦੀ ਸਮਾਪਤੀ ‘ਤੇ ਸ਼ਾਮ ਦੀ ਪੂਜਾ ਅਤੇ ਆਰਤੀ ਹੋਵੇਗੀ। ਨਵੇਂ ਮੰਦਰ ਸਮੇਤ ਪੂਰੇ ਕੰਪਲੈਕਸ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਨੁਸਾਰ ਹੁਣ ਤੱਕ ਕਰਮਕਾਂਡਾਂ ਵਿੱਚ ਨਵੀਨ ਮੰਦਰ ਦੇ ਈਸ਼ਾਨ ਕੋਣ ‘ਤੇ ਬਣੇ ਯੱਗ ਮੰਡਪ ਅਤੇ ਨਵੀਨ ਰਾਮ ਮੰਦਰ ਵਿੱਚ ਸ਼ੁੱਕਰਵਾਰ ਨੂੰ ਅਰਨੀ ਤੋਂ ਨਿਕਲਣ ਵਾਲੀ ਅਗਨੀ ਨੂੰ ਨਵਕੁੰਡਾਂ ਵਿੱਚ ਸਥਾਪਿਤ ਕੀਤਾ ਗਿਆ ਹੈ। ਹੁਣ ਪਰਿਵਾਰ ਸਮੇਤ ਰਾਮਜੀ ਦੀ ਸਥਾਪਨਾ ਅਤੇ ਪੂਜਾ ਸ਼ੁਰੂ ਹੋ ਗਈ ਹੈ। ਮੰਡਪ ਵਿੱਚ ਰਾਜਾ ਸ਼੍ਰੀ ਰਾਮਭਦਰ ਦੀ ਰਚਨਾ ਬਹੁਤ ਆਕਰਸ਼ਕ ਬਣੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹਵਨ ਦਾ ਕਾਰਜ ਵਿਆਪਕਤਾ ਨਾਲ ਕੀਤਾ ਗਿਆ ਸੀ।
ਇਸ ਸਮੇਂ ਸਮਾਗਮ ਵਾਲੀ ਥਾਂ ‘ਤੇ ਰਸਮਾਂ ‘ਚ ਸ਼ਾਮਲ ਆਚਾਰੀਆ, ਮੁੱਖ ਪੰਡਿਤ ਦੇ ਨਾਲ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ, ਰਸਮ ਦੇ ਮੇਜ਼ਬਾਨ ਤੇ ਟਰੱਸਟ ਮੈਂਬਰ ਡਾ. ਅਨਿਲ ਮਿਸ਼ਰਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਰਪ੍ਰਸਤ ਦਿਨੇਸ਼, ਸ਼ਰਦ ਸ਼ਰਮਾ ਸਮੇਤ ਟਰੱਸਟ ਨਾਲ ਜੁੜੇ ਲੋਕ ਹਾਜ਼ਰ ਸਨ। ਰਸਮੀ ਪੂਜਾ ਟਰੱਸਟ ਦੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਲਾਈਵ ਚੱਲ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
