ਨਵੀਂ ਦਿੱਲੀ, 07 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਕਾ ਗੀਤਾਬੇਨ ਰਬਾਰੀ ਦਾ ਭਜਨ ‘ਸ਼੍ਰੀ ਰਾਮ ਘਰ ਆਏ…’ ਨੂੰ ਸਾਂਝਾ ਕੀਤਾ ਹੈ। ਇਸ ਭਜਨ ਨੂੰ ਮੌਲਿਕ ਮਹਿਤਾ ਨੇ ਸੰਗੀਤਬੱਧ ਕੀਤਾ। ਗੀਤ ਅਤੇ ਰਚਨਾ ਸੁਨੀਤਾ ਜੋਸ਼ੀ (ਪੰਡਿਆ) ਦੀ ਹੈ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਇਸ ਨੂੰ ਸਾਂਝਾ ਕਰਦੇ ਹੋਏ ਲਿਖਿਆ, ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਬ੍ਰਹਮ ਮੰਦਰ ਵਿੱਚ ਰਾਮ ਲਲਾ ਦੇ ਆਗਮਨ ਦੀ ਉਡੀਕ ਖਤਮ ਹੋਣ ਵਾਲੀ ਹੈ। ਦੇਸ਼ ਭਰ ਵਿੱਚ ਮੇਰੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਪ੍ਰਾਣ ਪ੍ਰਤਿਸ਼ਠਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਗੀਤਾਬੇਨ ਰਬਾਰੀ ਜੀ ਦਾ ਇਹ ਭਜਨ ਬਹੁਤ ਭਾਵਨਾਤਮਕ ਹੈ।’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
