ਨਵੀਂ ਦਿੱਲੀ, 24 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ ‘ਤੇ ਲੜਕੀਆਂ ਦੇ ਅਦੁੱਤੀ ਜਜ਼ਬੇ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖੇਤਰਾਂ ਵਿੱਚ ਹਰ ਕੁੜੀਆਂ ਦੀ ਭਰਪੂਰ ਸਮਰੱਥਾ ਨੂੰ ਵੀ ਪਛਾਣਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ ਹੈ- ਰਾਸ਼ਟਰੀ ਬਾਲੜੀ ਦਿਵਸ ‘ਤੇ, ਅਸੀਂ ਲੜਕੀਆਂ ਦੇ ਅਦੁੱਤੀ ਜਜ਼ਬੇ ਅਤੇ ਉਪਲੱਬਧੀਆਂ ਨੂੰ ਨਮਨ ਕਰਦੇ ਹਾਂ। ਅਸੀਂ ਸਾਰੇ ਖੇਤਰਾਂ ਵਿੱਚ ਹਰ ਬਾਲੜੀ ਦੀ ਅਮੀਰ ਸਮਰੱਥਾ ਨੂੰ ਵੀ ਪਛਾਣਦੇ ਹਾਂ। ਉਹ ਪਰਿਵਰਤਨਕਰਤਾ ਹਨ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਬਿਹਤਰ ਬਣਾਉਂਦੇ ਹਨ। ਪਿਛਲੇ ਦਹਾਕੇ ਦੌਰਾਨ, ਸਾਡੀ ਸਰਕਾਰ ਨੇ ਇੱਕ ਅਜਿਹਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਹਰ ਬਾਲੜੀ ਨੂੰ ਸਿੱਖਣ, ਤਰੱਕੀ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲੇ।’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
